ਉਰਦੂ ਦੇ ਕੁਝ ਲਫ਼ਜ਼- ਜਸਪਾਲ ਘਈ

ਉਰਦੂ ਦੇ ਕੁਝ ਲਫ਼ਜ਼ ਜਿਨ੍ਹਾ ਨੂੰ ਅਸੀਂ ਅਕਸਰ ਰਲਗੱਡ ਕਰ ਜਾਂਦੇ ਹਨ :
ਨਜ਼ਮ نظم — ਕਵਿਤਾ
ਨਜਮ نجم —- ਸਿਤਾਰਾ
ਜ਼ਲੀਲ ذلیل — ਅਪਮਾਨਿਤ
ਜਲੀਲ جلیل —- ਮਹਾਨ ਆਦਮੀ
ਮਜਾਜ਼ مجاز — ਗ਼ੈਰ ਹਕੀਕੀ
ਮਜ਼ਾਜ مزاج — ਸੁਭਾਅ, ਹਾਲਚਾਲ
ਨਜ਼ਰ (ਨ+ਜ਼ਰ) نظر — ਦੇਖਣੀ, ਨਿਗਾਹ
ਨਜ਼ਰ (ਨਜ਼+ਰ) نذر — ਪੇਸ਼ ਕਰਨਾ
ਫ਼ਨ فن — ਕਲਾ
ਫਨ پھن — ਸੱਪ ਦਾ ਤਣਿਆਂ ਹੋਇਆ ਮੂੰਹ
ਸਾਗਰ ساگر ਸਮੁੰਦਰ
ਸਾਗ਼ਰ ساغر ਸ਼ਰਾਬ ਦਾ ਪਿਆਲਾ
ਜਾਤ جات ਜਾਤੀ / Caste
ਜ਼ਾਤ ذات ਨਿੱਜ
ਸਰਾਬ سراب ਰੇਤ ਛਲ / ਮ੍ਰਿਗ ਛਲ
ਸ਼ਰਾਬ شراب ਮਦਿਰਾ / ਦਾਰੂ
ਜਬਰ جبر ਜ਼ੁਲਮ (ਜਬਰੋ-ਸਿਤਮ)
ਜ਼ਬਰ زبر ਭਾਰੀ /ਵੱਡਾ (ਜ਼ਬਰਦਸਤ )
ਜੰਗ جنگ ਲੜਾਈ / ਯੁੱਧ
ਜ਼ੰਗ زنگ ਜੰਗਾਲ
ਕਮੀ ਬੇਸ਼ੀ کمی بیشی ਘਾਟਾ ਵਾਧਾ
( ਕਮੀ ਪੇਸ਼ੀ ਕਹਿਣਾ ਗ਼ਲਤ ਹੈ )
ਬਾਗ باگ ਲਗਾਮ
ਬਾਗ਼ باغ Garden
ਕਲਮ (ਕ+ਲਮ) قلم ਲਿਖਣ ਯੰਤਰ
ਕਲਮ (ਕਲ+ਮ) کلم ਕੱਟਣਾ (ਸਿਰ ਕਲਮ ਕਰਨਾ )
ਸਦਾ سدا ਹਮੇਸ਼ਾ
ਸਦਾਅ صدا ਆਵਾਜ਼
ਵਕਤ وقت ਸਮਾਂ
ਬਖ਼ਤ بخت ਕਿਸਮਤ / ਹੋਣੀ
ਸਫ਼ਾ صفحہ ਪੰਨਾ
ਸ਼ਫ਼ਾ شفا ਇਲਾਜ
ਮਜਬੂਰ مجبور ਬੇਬਸ
ਮਜ਼ਬੂਰ مزبور ਉਪਰੋਕਤ
ਖਾਰ کھار ਸ਼ੋਰਾ
ਖ਼ਾਰ خار ਕੰਡਾ
ਜਰਦ جرد ਵੇਚਣਯੋਗ ਸਾਮਾਨ
ਜ਼ਰਦ زرد ਪੀਲਾ
ਲਾਲ لعل ਸੁਰਖ਼ ਹੀਰਾ
ਲਾਲ لال ਸੁਰਖ਼ ਰੰਗ
ਦਸਤ دست ਹੱਥ
ਦਸ਼ਤ دشت ਜੰਗਲ
ਇਕਰਾਰ اقرار ਵਾਅਦਾ
ਕਰਾਰ قرار ਚੈਣ / ਸਕੂਨ
ਕਰਾਰ کرار ਵਾਰ ਵਾਰ ਹਮਲਾ ਕਰਨ ਵਾਲਾ
ਰਾਖ راکھ ਸੁਆਹ
ਖ਼ਾਕ خاک ਮਿੱਟੀ
ਕਮਰ کمر ਲੱਕ
ਕਮਰ قمر ਚੰਨ
ਖਨਕ کھنک ਛਣਕਾਰ
ਖ਼ਨਕ خنک ਸਰਦ
ਨਸ਼ਰ نشر ਫੈਲਾਉਣਾ
ਨਸਰ نثر ਵਾਰਤਕ
ਸਵਾਬ صواب ਪੁੰਨ
ਸ਼ਬਾਬ شباب ਸੁੰਦਰਤਾ
— ਜਸਪਾਲ ਘਈ