ਕਰੋਨਾ ਦਾ ਪੋਸਟਮਾਰਟਮ
#ਗੱਗਬਾਣੀ
ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਕਰੋਨਾ ਜਿਹੀ ਸਾਧਾਰਣ ਬਿਮਾਰੀ ਨੂੰ ਲੈ ਕੇ ਜਿਹੜੀ ਦਹਿਸ਼ਤ ਪੂਰੇ ਸੰਸਾਰ ਵਿੱਚ ਖੜ੍ਹੀ ਕੀਤੀ ਗਈ, ਉਸ ਦਹਿਸ਼ਤ ਨੂੰ ਨਵੇਂ ਸਿਰਿਓਂ ਮੁੜ ਤੋਂ ਫੈਲਾਉਣ ਦੀਆਂ ਕੋਸ਼ਿਸ਼ਾਂ ਕਾਰਪੋਰੇਟ ਜਗਤ ਵਲੋਂ (ਇਸ ਧਰਤੀ ਦੇ ਹਰ ਖਿੱਤੇ ‘ਤੇ ਕਬਜ਼ਾ ਕਰਨ ਦੇ ਚਾਹਵਾਨਾਂ ਵਲੋਂ) ਕੀਤੀਆਂ ਜਾ ਰਹੀਆਂ ਹਨ ਅਤੇ ਕੋਵਿਡ 19, ਡੇਢ ਸਾਲ ਬਾਅਦ ਸਾਲ 2021 ਵਿੱਚ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ਼ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਸ ਦੇ ਵੱਖਰੇ ਰੂਪ ਦੀਆਂ ਦੁਹਾਈਆਂ ਪਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਇੱਕ ਲਾਗ ਵਾਲਾ ਵਾਇਰਸ ਹੈ ਜੋ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਪਰ ਇਸ ਵਾਇਰਸ ਕਾਰਣ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੋਵੇ, ਇਹ ਯਕੀਨ ਕਰਨਾ ਔਖਾ ਹੈ ਅਤੇ ਇਸ ਪ੍ਰਤੀ ਸ਼ੰਕੇ ਖ਼ੁਦ ਕਰੋਨਾ ਬਾਰੇ ਵਿਸ਼ਵ ਸਿਹਤ ਸੰਸਥਾ ਦੀਆਂ ਜਾਣਕਾਰੀਆਂ ਅਤੇ ਅੰਕੜੇ ਖੜ੍ਹੇ ਕਰਦੇ ਹਨ।
ਆਓ ਪਹਿਲਾਂ ਕਰੋਨਾ ਬਾਰੇ ਵਿਸ਼ਵ ਸਿਹਤ ਸੰਸਥਾ ਵਲੋਂ ਸਾਂਝੀ ਕੀਤੀ ਜਾਣਕਾਰੀ ਸਮਝ ਲਈਏ ਅਤੇ ਇਸ ਤੋਂ ਬਾਅਦ ਕਾਰਪੋਰੇਟ ਜਗਤ ਦੀ ਸਾਜ਼ਿਸ਼ ਉੱਤੇ ਚਾਨਣਾ ਪਾਇਆ ਜਾਵੇਗਾ।
COVID-19 affects different people in different ways. Most infected people will develop mild to moderate illness and recover without hospitalization.
(ਕੋਵਿਡ -19 ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਤ ਕਰਦੀ ਹੈ. ਬਹੁਤੇ ਸੰਕਰਮਿਤ ਲੋਕ ਹਲਕੇ ਤੋਂ ਦਰਮਿਆਨੀ ਬਿਮਾਰੀ ਦਾ ਵਿਕਾਸ ਕਰਨਗੇ ਅਤੇ ਬਿਨਾਂ ਹਸਪਤਾਲ ਦਾਖ਼ਲ ਕੀਤੇ ਹੀ ਠੀਕ ਹੋ ਜਾਣਗੇ।)
ਕਰੋਨਾ ਦੇ ਸਭ ਤੋਂ ਵੱਧ ਪਹਿਚਾਣੇ ਜਾਂਦੇ ਆਮ ਲੱਛਣ: ਬੁਖ਼ਾਰ, ਸੁੱਕੀ ਖੰਘ ਅਤੇ ਥਕੇਵਾਂ।
Most common symptoms:fever, dry cough, tiredness
ਕਰੋਨਾ ਦੇ ਘੱਟ ਜਾਣੇ ਜਾਂਦੇ ਆਮ ਲੱਛਣ:
Less common symptoms:
*aches and pains ਸਰੀਰਕ ਦਰਦ
*sore throat ਗਲੇ ਵਿੱਚ ਖਰਾਸ਼
*diarrhoea ਦਸਤ
*conjunctivitis* ਅੱਖਾਂ ਵਿੱਚ ਲਾਲੀ
*headache* ਸਿਰ ਪੀੜ
*loss of taste or smell* ਸਵਾਦ ਅਤੇ ਸੁੰਘਣ ਸ਼ਕਤੀ ਦਾ ਨਕਾਰਾ ਹੋ ਜਾਣਾ
*a rash on skin* ਚਮੜੀ ਉੱਤੇ ਧੱਫ਼ੜ ਪੈ ਜਾਣੇ
*discolouration of fingers or toes* ਹੱਥਾਂ-ਪੈਰਾਂ ਦੀਆਂ ਉੰਘਲ਼ਾਂ ਦਾ ਰੰਗ ਬਦਲ ਜਾਣਾ।
ਕਰੋਨਾ ਦੇ ਗੰਭੀਰ ਲੱਛਣ:
*difficulty breathing or shortness of breath* ਸਾਹ ਲੈਣ ਵਿੱਚ ਮੁਸ਼ਕਿਲ ਆਉਣੀ ਜਾਂ ਸਾਹ ਰੁਕ-ਰੁਕ ਕੇ ਆਂਉਣਾ
*chest pain or pressure* ਛਾਤੀ ਵਿੱਚ ਦਰਦ ਜਾਂ ਦਬਾਅ
*loss of speech or movement* ਬੋਲਣ ਜਾਂ ਹਿੱਲ੍ਹ-ਜੁੱਲ੍ਹ ਵੇਲੇ ਤਕਲੀਫ਼ ਹੋਣੀ।
Other less common symptoms are:ਹੋਰ ਘੱਟ ਆਮ ਲੱਛਣ:
*Irritability* ਚਿੜਚਿੜਾਪਨ
*Confusion* ਬੋਂਦਲ਼ੇ ਰਹਿਣਾ
*Reduced consciousness (sometimes associated with seizures)* ਦੌਰੇ ਵਗੈਰਾ ਪੈਣੇ, ਕੁੱਝ ਯਾਦ ਨਾ ਰਹਿਣਾ ਆਦਿ
*Anxiety* ਚਿੰਤਾ
*Depression* ਉਦਾਸੀ
*Sleep disorders* ਨੀਂਦ ਦਾ ਹਿਸ੍ਹਾਬ-ਕਿਤਾਬ ਵਿਗੜ ਜਾਣਾ
*More severe and rare neurological complications such as strokes, brain inflammation, delirium and nerve damage* ਵਧੇਰੇ ਗੰਭੀਰ ਅਤੇ ਦੁਰਲੱਭ ਦਿਮਾਗੀ ਪੇਚੀਦਗੀਆਂ ਜਿਵੇਂ ਕਿ ਸਟਰੋਕ, ਦਿਮਾਗ ਦੀ ਸੋਜਸ਼, ਦਿਮਾਗ ਅਤੇ ਨਸਾਂ ਦਾ ਨੁਕਸਾਨ.
ਵਿਸ਼ਵ ਸਿਹਤ ਸੰਸਥਾ ਨੂੰ ਕਰੋਨਾ ਦੀ ਸਭ ਤੋਂ ਪਹਿਲੀ ਜਾਣਕਾਰੀ 31 ਦਸੰਬਰ 2019 ਨੂੰ ਉਦੋਂ ਮਿਲੀ ਜਦੋਂ ਚੀਨ ਨੇ ਇਸ ਬਾਰੇ ਐਲਾਨ ਕੀਤਾ ਕਿ ਕੋਈ ਕਰੋਨਾ ਨਾਂ ਦੀ ਬਿਮਾਰੀ ਫੈਲ ਰਹੀ ਹੈ।
ਇਸ ਬਾਰੇ ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ 80% ਮਰੀਜ਼ ਬਿਨਾਂ ਕਿਸੇ ਇਲਾਜ ਅਤੇ ਦੇਖਭਾਲ ਤੋਂ ਠੀਕ ਹੋ ਜਾਂਦੇ ਹਨ। ਲੱਗਭਗ 15% ਕੁ ਲੋਕ ਹੀ ਗੰਭੀਰ ਬਿਮਾਰ ਹੁੰਦੇ ਹਨ, ਜਿਹਨਾਂ ਨੂੰ ਆਕਸੀਜਨ ਲੈਣ ਦੀ ਲੋੜ ਪੈਂਦੀ ਹੈ ਅਤੇ ਬਾਕੀ 5% ਕੁ ਹੀ ਬਚਦੇ ਹਨ ਜਿਹਨਾਂ ਨੂੰ ਡਾਕਟਰੀ ਅਮਲੇ ਵਲੋਂ ਗੰਭੀਰ ਦੇਖਭਾਲ ਦੀ ਲੋੜ ਹੁੰਦੀ ਹੈ।
ਉਪਰੋਕਤ ਲੱਛਣਾਂ ਅਤੇ ਹਿਦਾਇਤਾਂ ਤੋਂ ਪਾਠਕਾਂ ਨੂੰ ਏਨਾ ਕੁ ਅੰਦਾਜ਼ਾ ਤਾਂ ਹੋ ਗਿਆਂ ਹੋਵੇਗਾ ਕਿ ਕਰੋਨਾ ਅਤੇ ਸਾਧਾਰਣ ਮੌਸਮੀ ਬੁਖ਼ਾਰ (ਠੰਢ, ਜ਼ੁਕਾਮ, ਖੰਘ ਆਦਿ) ਵਿੱਚ ਕਿੰਨਾ ਕੁ ਫ਼ਰਕ ਹੈ। ਜ਼ਾਹਿਰ ਹੈ ਕਿ ਰੱਤੀ ਭਰ ਜਿੰਨਾ ਵੀ ਫ਼ਰਕ ਨਹੀਂ ਹੈ। ਉਪਰੋਕਤ ਸਾਰੇ ਲੱਛਣ ਜੋ ਵਿਸ਼ਵ ਸਿਹਤ ਸੰਸਥਾ ਨੇ ਪਹਿਚਾਣੇ ਹਨ, ਮੌਸਮੀ ਬੁਖ਼ਾਰ ਵਿੱਚ ਆਮ ਹੀ ਪਾਏ ਜਾਂਦੇ ਹਨ, ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਸਥਾ ਨੇ ਕਰੋਨਾ ਬਾਰੇ ਹੋਰ ਕੋਈ ਪਹਿਚਾਣ ਨਹੀਂ ਕੱਢੀ।
ਜ਼ਾਹਿਰ ਹੈ ਕਿ ਕਰੋਨਾ ਕਿਸੇ ਸਾਧਾਰਣ ਲੱਛਣਾਂ ਵਾਲੀ ਬਿਮਾਰੀ ਦਾ ਨਾਂ ਹੈ, ਜਿਸ ਦਾ ਸਿਰਫ਼ ਨਾਮ ਹੀ ਕਰੋਨਾ ਹੈ। ਲੇਖ ਲੰਮਾਂ ਨਾ ਹੋ ਜਾਵੇ ਇਸ ਲਈ ਵਾਇਰਲ ਫ਼ੀਵਰ ਦੇ ਅੰਕੜੇ ਪੇਸ਼ ਕਰਨ ਤੋਂ ਛੋਟ ਲੈ ਲਈ ਹੈ, ਪਾਠਕ ਗੂਗਲ ਉੱਤੇ ਜਾ ਕੇ ਖ਼ੁਦ ਵਾਇਰਲ ਫ਼ੀਵਰ (ਆਮ ਬੁਖ਼ਾਰ) ਦੇ ਅੰਕੜੇ, ਲੱਛਣ ਅਤੇ ਹਿਦਾਇਤਾਂ ਵੇਖ ਸਕਦੇ ਹਨ ਜੋ ਕਿ ਮਾੜੇ-ਮੋਟੇ ਫ਼ਰਕ ਨਾਲ਼ ਲੱਗਭਗ ਕਰੋਨਾ ਵਾਲ਼ੇ ਹੀ ਹਨ।
ਆਮ ਬੁਖ਼ਾਰ, ਜ਼ੁਕਾਮ ਆਦਿ ਵੀ ਬਗ਼ੈਰ ਕਿਸੇ ਦਵਾਈ ਅਤੇ ਡਾਕਟਰੀ ਸਹਾਇਤਾ ਦੇ 4-5 ਦਿਨ ਆਰਾਮ ਕਰਨ ਨਾਲ਼ ਹੀ ਠੀਕ ਹੋ ਜਾਂਦਾ ਹੈ, ਇਹ ਗੱਲ ਲੱਗਭਗ ਸਾਰੇ ਹੀ ਜਾਣਦੇ ਹੋਣਗੇ ਅਤੇ ਇਹ ਵੀ ਜਾਣਦੇ ਹੋਣਗੇ ਕਿ ਅੱਜ ਤੱਕ ਜ਼ੁਕਾਮ ਨੂੰ ਠੀਕ ਕਰਨ ਵਾਸਤੇ ਕੋਈ ਦਵਾਈ ਨਹੀਂ ਬਣੀ ਅਤੇ ਇਸ ਤੋਂ ਅਗਲੀ ਗੱਲ ਇਹ ਵੀ ਸਾਰੇ ਹੀ ਜਾਣਦੇ ਹੋਣਗੇ ਕਿ ਜ਼ੁਕਾਮ ਇੱਕ ਲਾਗ ਦੀ ਬੀਮਾਰੀ ਹੈ, ਕਰੋਨਾ ਵਾਂਗ ਹੀ ਇਹ ਵੀ ਛੂਤ ਦੀ ਬਿਮਾਰੀ ਹੈ ਅਤੇ ਜਦੋਂ ਟੱਬਰ ਦੇ ਇੱਕ ਜੀਅ ਨੂੰ ਜ਼ੁਕਾਮ ਹੁੰਦਾ ਹੈ ਤਾਂ ਸਾਰੇ ਜੀਆਂ ਦੇ ਜ਼ੁਕਾਮ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜੇ ਖ਼ਾਸ ਸੁਰੱਖਿਆ ਨਾ ਵਰਤੀ ਜਾਵੇ।
ਇਹ ਖ਼ਾਸ ਸੁਰੱਖਿਆ ਕੀ ਹੈ?
ਇਹ ਖ਼ਾਸ ਸੁਰੱਖਿਆ ਜ਼ੁਕਾਮ ਵਾਸਤੇ ਵੀ ਉਹੀ ਹੈ ਜੋ ਕਰੋਨਾ ਵਾਸਤੇ ਸੁਝਾਈ ਗਈ ਹੈ।
1) ਜ਼ੁਕਾਮ ਦੇ ਮਰੀਜ਼ ਦੇ ਸਿੱਧੇ ਸੰਪਰਕ ਵਿੱਚ ਨਾ ਆਉਣਾ (ਇਸ ਨੂੰ ਕੁਆਰੰਟਾਈਨ ਕਹਿ ਲਵੋ ਜਾਂ ਸਰੀਰਕ ਦੂਰੀ, ਫ਼ਿਜ਼ੀਕਲ ਡਿਸਟੈਂਸ ਆਦਿ)
2) ਜ਼ੁਕਾਮ ਦੇ ਮਰੀਜ਼ ਨੂੰ ਅਕਸਰ ਛਿੱਕਾਂ ਲੱਗ ਜਾਂਦੀਆਂ ਹਨ, ਜਿਸ ਨਾਲ਼ ਵਾਇਰਸ ਤੇਜ਼ੀ ਨਾਲ਼ ਫੈਲਦਾ ਹੈ ਅਤੇ ਉਸ ਨੂੰ ਨੱਕ-ਮੂੰਹ ਢੱਕ ਕੇ ਰੱਖਣ ਲਈ ਕਿਹਾ ਜਾਂਦਾ ਹੈ ਅਤੇ ਕਰੋਨਾ ਵਾਸਤੇ ਵੀ ਮਾਸਕ ਲਗਾਉਣਾ ਏਸੇ ਸੁਰੱਖਿਆ ਦਾ ਹਿੱਸਾ ਹੈ ਪਰ ਜ਼ੁਕਾਮ ਵਾਰੀ ਮਾਸਕ ਨਾ ਲਗਾਉਣ ਦਾ ਚਲਾਨ ਨਹੀਂ ਕੱਟਿਆ ਜਾਂਦਾ।
3) ਜ਼ੁਕਾਮ ਦਾ ਮਰੀਜ਼ ਬਿਨਾਂ ਦਵਾਈ ਦੇ 4-5 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ ਅਤੇ ਕਰੋਨਾ ਦਾ ਮਰੀਜ਼ ਵੀ ਏਨੇ ਕੁ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ, ਵੱਧ ਤੋਂ ਵੱਧ ਦੋ ਹਫ਼ਤੇ ਵਿੱਚ ਠੀਕ ਹੋ ਜਾਂਦਾ ਹੈ ਜੇ ਗੰਭੀਰ ਬਿਮਾਰੀ ਨਾ ਹੋਵੇ।
4) ਦਿਲ ਦੇ ਰੋਗੀਆਂ ਲਈ, ਸਾਹ ਦੇ ਰੋਗੀਆਂ ਲਈ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਰੋਗੀਆਂ ਲਈ ਜ਼ੁਕਾਮ ਜਾਨਲੇਵਾ ਹੋ ਸਕਦਾ ਹੈ, ਬਿਲਕੁਲ ਕਰੋਨਾ ਦੀ ਤਰ੍ਹਾਂ। ਪਰ ਜ਼ੁਕਾਮ ਦੇ ਮੁਰਦਿਆਂ ਦੀਆਂ ਲਾਸ਼ਾਂ ਕਰੋਨਾ ਵਾਂਗ ਰੁਲ਼ਦੀਆਂ ਨਹੀਂ।
ਜ਼ੁਕਾਮ ਅਤੇ ਕਰੋਨਾ ਵਿੱਚ ਸਮਾਨਤਾਵਾਂ ਦੀ ਸੂਚੀ ਹੋਰ ਵੀ ਲੰਮੀ ਹੋ ਸਕਦੀ ਹੈ, ਪਰ ਇਸ ਲੇਖ ਦਾ ਮਕਸਦ ਏਨਾ ਕੁ ਸਪੱਸ਼ਟ ਕਰਨਾ ਹੈ ਕਿ ਕਰੋਨਾ, ਹੋਰ ਪਹਿਚਾਣੀਆਂ ਗਈਆਂ ਮੌਸਮੀ ਬਿਮਾਰੀਆਂ ਤੋਂ ਵੱਖਰਾ ਵੀ ਨਹੀਂ ਹੈ ਅਤੇ ਉਹਨਾਂ ਤੋਂ ਵਧਕੇ ਘਾਤਕ ਵੀ ਨਹੀਂ ਹੈ। ਕਰੋਨਾ ਤੋਂ ਬਚਾਅ ਉਵੇਂ ਹੀ ਜ਼ਰੂਰੀ ਹੈ ਜਿਵੇਂ ਹਰ ਨਿੱਕੀ ਮੋਟੀ ਬਿਮਾਰੀ, ਇੰਫ਼ੈਕਸ਼ਨ ਆਦਿ ਤੋਂ ਬਚਾਅ ਜ਼ਰੂਰੀ ਹੁੰਦਾ ਹੈ, ਪਰ ਇਸ ਤੋਂ ਡਰਨ ਦੀ ਲੋੜ ਇਸ ਲਈ ਨਹੀਂ ਕਿ ਇਹ ਲਾਜ਼ਮੀ ਹੀ ਗੰਭੀਰ ਬਿਮਾਰੀ ਹੋਵੇਗੀ।
ੁਇਸ ਤੋਂ ਇਲਾਵਾ ਕਰੋਨਾ ਦੀ ਵੈਕਸੀਨ ਬਣਨ ਅਤੇ ਲਗਾਉਣ ਦੇ ਚਰਚੇ ਸੁਰਖੀਆਂ ਵਿੱਚ ਹਨ ਅਤੇ ਬਹੁਤੇ ਦੇਸ਼ਾਂ ਨੇ ਵੈਕਸੀਨ ਬਣਾਉਣ ਦੇ ਦਾਅਵੇ ਕੀਤੇ ਹਨ, ਸਾਡੇ ਭਾਰਤ ਮਹਾਨ ਵਿੱਚ ਰਾਮਦੇਵ ਬਾਬੇ ਨੇ ਸਭ ਤੋਂ ਪਹਿਲਾਂ ਕਰੋਨਾ ਦਵਾਈ ਬਣਾਉਣ ਦਾ ਐਲਾਨ ਕਰਕੇ ਬਾਜ਼ਾਰ ਵਿੱਚ ਭੇਜ ਦਿੱਤੀ ਸੀ, ਪਰ ਜੇ ਬਿਮਾਰੀ ਸਿਰਫ਼ ਭਾਰਤ ਤੱਕ ਸੀਮਿਤ ਹੁੰਦੀ ਤਾਂ ਸੁਆਹ ਦੀਆਂ ਪੁੜੀਆਂ ਵੇਚਣ ਤੋਂ ਕੋਈ ਬੇਚਤੀ ਖ਼ਰਾਬ ਨਹੀਂ ਸੀ ਹੋਣੀ। ਪਰ ਇਹ ਬਿਮਾਰੀ ਵਿਸ਼ਵ ਚਰਚਾ ਅਤੇ ਚਿੰਤਾ ਦਾ ਹਿੱਸਾ ਹੋਣ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੈ, ਜਿਸ ਕਾਰਣ ਰਾਮਦੇਵ ਨੂੰ ਅਪਣਾ ਦਾਅਵਾ ਵਾਪਸ ਲੈਣਾ ਪੈ ਗਿਆ। ਇਵੇਂ ਹੀ ਬਹੁਤ ਦੇਸ਼ਾਂ ਨੇ ਦਵਾਈਆਂ ਦੇ ਦਾਅਵੇ ਕੀਤੇ ਅਤੇ ਵਾਪਸ ਲਏ। ਹੁਣ ਵੀ ਜਿਹੜੀ ਵੈਕਸੀਨ ਪੇਸ਼ ਕੀਤੀ ਜਾ ਰਹੀ ਹੈ, ਉਸ ਦੀ ਭਰੋਸੇਯੋਗਤਾ ‘ਤੇ ਸਭ ਤੋਂ ਪਹਿਲਾ ਸਵਾਲ ਹੀ ਇਹ ਉੱਠਦਾ ਹੈ ਕਿ ਜਦੋਂ ਕਰੋਨਾ ਸਾਧਾਰਣ ਲੱਛਣਾਂ ਵਾਲੀ ਬਿਮਾਰੀ ਹੈ ਅਤੇ ਸਰੀਰ ਦੀ ਅੰਦਰੂਨੀ ਰੋਗਾਂ ਨਾਲ਼ ਲੜਨ ਦੀ ਤਾਕਤ ਕਾਰਣ ਆਪੇ ਠੀਕ ਹੋ ਜਾਂਦੀ ਹੈ ਤਾਂ ਇਹ ਵੈਕਸੀਨ ਲਗਾਉਣੀ ਏਨੀ ਲਾਜ਼ਮੀ ਕਿਉਂ ਹੈ? ਅਤੇ ਇਹਨਾਂ ਵੈਕਸੀਨਾਂ ਉੱਤੇ ਵੱਖੋ-ਵੱਖ ਵਿਗਿਆਨੀਆਂ ਦੇ ਵੱਖੋ-ਵੱਖਰੇ ਵਿਚਾਰ ਹਨ ਅਤੇ ਉਹਨਾਂ ਨੂੰ ਭਰੋਸੇ ਵਿੱਚ ਲਏ ਬਗ਼ੈਰ ਵੈਕਸੀਨ ਥੋਪਣ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ, ਇਹ ਸਵਾਲ, ਕਰੋਨਾ ਵੈਕਸੀਨ ਪ੍ਰਤੀ ਸ਼ੰਕਿਆਂ ਨੂੰ ਹੋਰ ਵੀ ਆਧਾਰ ਬਖ਼ਸ਼ਦੇ ਹਨ। ਪਰ ਇਸ ਸਭ ਦੇ ਬਾਵਜੂਦ ਮੂਲ਼ ਸਵਾਲ ਓਥੇ ਹੀ ਖੜ੍ਹਾ ਹੈ ਕਿ ਜਦੋਂ ਇਹ ਵਿਸ਼ਵ ਸਿਹਤ ਸੰਸਥਾ ਦੇ ਦਾਅਵਿਆਂ ਅਨੁਸਾਰ ਵੀ ਅਤੇ ਜ਼ਮੀਨੀ ਹਕੀਕਤਾਂ ਅਨੁਸਾਰ ਵੀ ਗੰਭੀਰ ਬਿਮਾਰੀ ਹੈ ਈ ਨਹੀਂ ਤਾਂ ਵੈਕਸੀਨ ਲਵਾਉਣੇ ਲਾਜ਼ਮੀ ਕਿਉਂ ਹਨ? (ਇਸ ਬਿਮਾਰੀ ਬਾਰੇ ਜ਼ਮੀਨੀ ਹਕੀਕਤਾਂ ਕੀ ਹਨ, ਅੱਗੇ ਚੱਲ ਕੇ ਸਪੱਸ਼ਟ ਕੀਤਾ ਜਾਵੇਗਾ)
ਆਓ ਕੁੱਝ ਅੰਕੜਿਆਂ ‘ਤੇ ਝਾਤ ਮਾਰਦੇ ਹਾਂ:
ਪਿਛਲੇ ਸਾਲ ਕਰੋਨਾ ਨੂੰ ਲੈ ਕੇ ਚੀਨ ਅਤੇ ਇਟਲੀ ਸੁਰਖ਼ੀਆਂ ਵਿੱਚ ਰਿਹਾ ਹੈ ਅਤੇ ਇਹਨਾਂ ਦੋਹਾਂ ਦੇਸ਼ਾਂ ਵਿੱਚ ਕਰੋਨਾ ਕਾਰਣ ਹੋਈਆਂ ਦੱਸੀਆਂ ਗਈਆਂ ਮੌਤਾਂ ਨੂੰ ਸਮੁੱਚੇ ਸੰਸਾਰ ਵਿੱਚ ਦਹਿਸ਼ਤ ਫ਼ੈਲਾਉਣ ਲਈ ਵਰਤਿਆ ਗਿਆ। ਇਸ ਪਿੱਛੇ ਸੱਚਾਈ ਕੀ ਹੈ, ਆਓ ਕੁੱਝ ਅੰਕੜਿਆਂ ਦੀ ਚੀਰ-ਫ਼ਾੜ ਕਰ ਲਈਏ:
ਚੀਨ ਵਿੱਚ ਸਾਲਾਨਾ ਮੌਤ ਦਰ ਦੇ ਅੰਕੜੇ
2019 ਵਿੱਚ 7.14/1000
2018 ਵਿੱਚ 7.13/1000
2017 ਵਿੱਚ 7.11/1000 ਅਨੁਸਾਰ ਹਨ ਜੋ ਪਿਛਲੇ ਸਾਲਾਂ ਦੀ ਸਾਲਾਨਾ ਮੌਤ ਦਰ ਨਾਲੋਂ ਵੱਖਰੇ ਨਹੀਂ ਹਨ।
ਇਟਲੀ ਵਿੱਚ ਸਾਲਾਨਾ ਮੌਤ ਦਰ ਦੇ ਅੰਕੜੇ
2021- 10.749
2020- 10.658
2019- 10.566
2018- 10.474 ਅਨੁਸਾਰ ਹਨ, ਜੋ ਪਿਛਲੇ ਸਾਲਾਂ ਦੀ ਮੌਤ ਦਰ ਨਾਲੋਂ ਏਨੇ ਕੁ ਹੀ ਵੱਖਰੇ ਹਨ, ਜਿੰਨੇ ਕੁ ਹਰ ਸਾਲ ਵੱਖਰੇ ਹੁੰਦੇ ਹਨ।
ਭਾਰਤ ਵਿੱਚ ਸਾਲਾਨਾ ਮੌਤ ਦਰ ਦੇ ਅੰਕੜੇ
2021 7.344
2020 7.309
2019 7.273
2018 7.237
2017 7.242
ਇਹਨਾਂ ਅੰਕੜਿਆਂ ਵਿੱਚ ਵੀ ਕੋਈ ਬਹੁਤਾ ਫ਼ਰਕ ਨਹੀਂ। ਜਦੋਂ ਕਿ ਇਹ ਅੰਕੜੇ ਪਿਛਲੇ ਸਾਲਾਂ ਦੌਰਾਨ ਘਟੇ ਹੀ ਹਨ। 1950 ਵਿੱਚ 28.161 ਹੁੰਦੇ ਸਨ ਜੋ ਹਰ ਸਾਲ ਘਟਦੇ ਆਏ ਹਨ, 2010 ਵਿੱਚ ਇਹ ਅੰਕੜੇ 7.589 ਰਹੇ ਹਨ।
ਖ਼ੂਨ ਦਾ ਦਬਾਅ (ਬਲੱਡ ਪ੍ਰੈਸ਼ਰ) ਭਾਰਤ ਵਿੱਚ ਆਮ ਪਾਇਆ ਜਾਣ ਵਾਲਾ ਰੋਗ ਹੈ। ਸ਼ਾਇਦ ਬਹੁਤਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ ਪਰ ਇਹ ਇਤਿਹਾਸਕ ਸੱਚਾਈ ਹੈ ਕਿ ਸਿਹਤਮੰਦ ਵਿਅਕਤੀ ਦੀ ਬਲੱਡ ਪ੍ਰੈਸ਼ਰ ਦੀ ਜਿਹੜੀ ਲਿਮਿਟ ਅੱਜ 120/80 ਨਿਸ਼ਚਿਤ ਕੀਤੀ ਗਈ ਹੈ, ਇਹ ਪਹਿਲਾਂ 140/90 ਹੋਇਆ ਕਰਦੀ ਸੀ। ਇਸ ਦਾ ਸਿੱਧਾ ਮਤਲਬ ਹੈ ਕਿ ਬਲੱਡ ਪ੍ਰੈਸ਼ਰ ਦੀ ਲਿਮਿਟ ਵਿੱਚ ਬਦਲਾਅ ਕਰਨ ਨਾਲ਼ ਰਾਤੋ-ਰਾਤ ਹਜ਼ਾਰਾਂ ਤੰਦਰੁਸਤ ਵਿਅਕਤੀਆਂ ਨੂੰ ਮਰੀਜ਼ ਐਲਾਨ ਦਿੱਤਾ ਗਿਆ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਵਿਅਕਤੀ ਖ਼ੁਦ ਨੂੰ ਤੰਦਰੁਸਤ ਮਹਿਸੂਸ ਕਰੇ ਤਦ ਵੀ ਉਸ ਨੂੰ ਮਰੀਜ਼ ਮੰਨਿਆ ਜਾਣ ਲੱਗ ਪਿਆ ਅਤੇ ਇਹੋ ਹਾਲਾਤ ਕਰੋਨਾ ਨੂੰ ਲੈ ਕੇ ਘੜੇ ਗਏ ਹਨ। ਭਾਰਤ ਵਿੱਚ ਖ਼ੂਨ ਦੇ ਪਲੇਟਲੈਟ ਘਟਣ ਦੇ ਚਰਚੇ ਆਮ ਹੀ ਹੁੰਦੇ ਹਨ, ਜਿਸ ਦਾ ਤਜ਼ਰਬਾ ਤੁਸੀਂ ਖ਼ੁਦ ਕਰ ਸਕਦੇ ਹੋ ਕਿ ਖਾਲੀ ਪੇਟ ਅਤੇ ਭਰੇ ਪੇਟ ਟੈਸਟ ਕਰਵਾ ਕੇ ਵੇਖ ਲਵੋ, ਲੱਖਾਂ ਦੀ ਗਿਣਤੀ ਦਾ ਫ਼ਰਕ ਆ ਜਾਵੇਗਾ, ਜਦੋਂ ਕਿ ਵਿਅਕਤੀ ਦੋਵਾਂ ਹਾਲਤਾਂ ਵਿੱਚ ਹੀ ਤੰਦਰੁਸਤ ਹੁੰਦਾ ਹੈ (ਕੁੱਝ ਖ਼ਾਸ ਹਾਲਤਾਂ ਨੂੰ ਛੱਡ ਕੇ)
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰੋਨਾ ਨੂੰ ਲੈ ਕੇ ਏਡਾ ਵੱਡਾ ਹਊਆ ਖੜ੍ਹਾ ਕਿਉਂ ਕੀਤਾ ਗਿਆ ਅਤੇ ਕਿਸ ਵਲੋਂ ਕੀਤਾ ਗਿਆ। ਇਸ ਬਾਰੇ ਜ਼ਰਾ ਸਮਾਜਿਕ ਵਿਗਿਆਨ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇੱਕ ਸਾਦੀ ਜਿਹੀ ਉਦਾਹਰਣ ਦੇਣੀ ਕੁਥਾਂਹ ਨਹੀਂ ਹੋਵੇਗੀ। 1947 ਵਿੱਚ ਭਾਰਤ ਦੀ ਵੰਡ ਹੋਈ ਅਤੇ ਘੁੱਗ ਵੱਸਦੇ ਦੇਸ਼ਵਾਸੀਆਂ ਨੂੰ ਰਾਤੋ-ਰਾਤ ਹਿੰਦੋਸਤਾਨੀ ਅਤੇ ਪਾਕਿਸਤਾਨੀ ਐਲਾਨ ਦਿੱਤਾ ਗਿਆ, ਜਦੋਂ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆਂ ਕਿ ਇਹ ਹਿੰਦੋਸਤਾਨ ਅਤੇ ਪਾਕਿਸਤਾਨ ਕਿਸ ਬਲਾ ਦਾ ਨਾਮ ਹੈ। ਇਸ ਵੰਡ ਕਾਰਣ ਕਤਲੇਆਮ ਵੀ ਹੋਏ, ਉਜਾੜਾ ਵੀ ਹੋਇਆ ਅਤੇ ਇਹ ਸਭ ਆਮ ਲੋਕਾਂ ਨੇ ਭੁਗਤਿਆ, ਵੰਡੀਆਂ ਪਾਉਣ ਵਾਲ਼ਿਆਂ ਨੇ ਨਹੀਂ ਭੁਗਤਿਆ। ਵੰਡੀਆਂ ਪਾਉਣ ਵਾਲ਼ੇ ਹੁਕਮਰਾਨ ਸਨ, ਜਿਹਨਾਂ ਨੇ ਐਲਾਨ ਹੀ ਕਰਨਾ ਸੀ ਜਿਵੇਂ ਹੁਣ ਕਰੋਨਾ ਦਾ ਐਲਾਨ ਹੀ ਕੀਤਾ ਜਾ ਰਿਹਾ ਹੈ, ਜ਼ਮੀਨੀ ਪੱਧਰ ‘ਤੇ ਇਸ ਦੇ ਕੋਈ ਲੱਛਣ ਨਹੀਂ ਹਨ।
ਕਰੋਨਾ ਬਾਰੇ ਅੱਗੇ ਵਧਣ ਤੋਂ ਪਹਿਲਾਂ ਕੁੱਝ ਸਨਸਨੀਖੇਜ਼ ਖ਼ੁਲਾਸਿਆਂ ਬਾਰੇ ਚਰਚਾ ਕਰਨੀ ਲਾਜ਼ਮੀ ਹੈ।
ਵਿਸ਼ਵ ਸਿਹਤ ਸੰਸਥਾ ਨੇ ਦਸੰਬਰ 2019 ਵਿੱਚ ਕਰੋਨਾ ਦੀ ਪਹਿਚਾਣ ਕੀਤੀ ਜਾਂ ਦੱਸੀ। ਪਰ ਅਕਤੂਬਰ 2019 ਦੀ 18 ਤਰੀਕ ਨੂੰ ਨਿਊਯਾਰਕ ਦੇ The Pierre hotel ਵਿੱਚ ਇੱਕ ਸਮਾਗਮ ਉਲੀਕਿਆ ਜਾਂਦਾ ਹੈ, ਜਿਸ ਨੂੰ Event 201 (A Global Pandemic Exercise) ਦਾ ਨਾਮ ਦਿੱਤਾ ਜਾਂਦਾ ਹੈ। ਇਹ ਮੀਟਿੰਗ World Economic Forum ਵਲੋਂ ਬਿਲ ਗੇਟਸ ਦੀ Melinda Gates Foundation ਅਤੇ John Hopkinson Centre for Health and Security ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ। ਇਸ ਮੀਟਿੰਗ ਵਿੱਚ ਖ਼ਾਸ ਲੋਕ ਹੀ ਸ਼ਾਮਿਲ ਹੁੰਦੇ ਹਨ। ਇਸ ਮੀਟਿੰਗ ਦਾ ਏਜੰਡਾ ਇਹ ਸੀ ਕਿ ਜੇ ਦੁਨੀਆਂ ਵਿੱਚ ਕੋਈ ਕੋਵਿਡ ਜਿਹੀ ਮਹਾਂਮਾਰੀ ਫੈਲ ਜਾਵੇ ਤਾਂ ਕੀ ਅਤੇ ਕਿਵੇਂ ਕਰਨਾ ਹੈ। ਇਸ ਨੂੰ ਆਧਾਰ ਬਣਾ ਕੇ ਮੋਕ ਡਰਿੱਲ ਕੀਤੀ ਗਈ। ਮੋਕ ਡਰਿੱਲ ਦਾ ਮਤਲਬ ਨਕਲੀ ਤਜ਼ਰਬਾ ਕਰਨਾ ਹੁੰਦਾ ਹੈ। ਇਹ ਨਕਲੀ ਤਜ਼ਰਬਾ ਕੀਤਾ ਗਿਆ ਅਤੇ ਇਸ ਨੂੰ ਅਸਲੀ ਜਾਮਾ ਪਹਿਨਾ ਕੇ ਪੇਸ਼ ਕੀਤਾ ਗਿਆ। ਮੀਡੀਆ ਨੂੰ ਅਤੇ ਸਰਕਾਰਾਂ ਨੂੰ ਏਸ ਕੰਮ ਲਈ ਵਰਤਿਆ ਗਿਆ। ਇਹਨਾਂ ਤੱਥਾਂ ਦੀ ਦਿੱਤੇ ਗਏ ਲਿੰਕ https://www.youtube.com/watch?v=AoLw-Q8X174&t=2s https://www.centerforhealthsecurity.org/event201/about… ‘ਤੇ ਪੁਸ਼ਟੀ ਕੀਤੀ ਜਾ ਸਕਦੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰੋਨਾ ਪਿੱਛੇ ਕਾਰਪੋਰੇਟ ਜਗਤ ਦੀ ਸਾਜ਼ਿਸ਼ ਤਾਂ ਸਪੱਸ਼ਟ ਹੋ ਗਈ ਹੈ, ਪਰ ਉਹਨਾਂ ਦਾ ਮਕਸਦ ਕੀ ਹੈ?
ਮਨੁੱਖ ਦੇ ਜਿਉਂਦੇ ਰਹਿਣ ਲਈ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਹਨ। ਇਸ ਤੋਂ ਇਲਾਵਾ ਬਾਕੀ ਸਾਰੀਆਂ ਜ਼ਰੂਰਤਾਂ ਦੂਸਰੇ ਨੰਬਰ ‘ਤੇ ਆਉਂਦੀਆਂ ਹਨ। ਮੁਢਲੀਆਂ ਜ਼ਰੂਰਤਾਂ ਇਸ ਧਰਤੀ ਤੋਂ ਹੀ ਪੈਦਾ ਹੁੰਦੀਆਂ ਹਨ ਅਤੇ ਕਿਸੇ ਵੇਲੇ ਇਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਮਨੁੱਖੀ ਹੱਥਾਂ ਦੀ ਮਿਹਨਤ ਦੀ ਲੋੜ ਪੈਂਦੀ ਸੀ, ਜਿਸਨੂੰ ਵਿਗਿਆਨ, ਤਕਨਾਲੋਜੀ ਅਤੇ ਮਸ਼ੀਨਰੀ ਨੇ ਬਹੁਤ ਹੱਦ ਤੱਕ ਅਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਅਨਾਜ ਵਾਧੂ ਹੈ, ਮੰਡੀਆਂ ਵਿੱਚ ਵੀ ਰੁਲ਼ਦਾ ਹੈ ਅਤੇ ਇਸ ਤੋਂ ਵੱਖੋ-ਵੱਖ ਉਤਪਾਦ ਵੀ ਬਣਾਏ ਜਾਂਦੇ ਹਨ। ਕੱਪੜਾ ਵਾਧੂ ਹੈ ਅਤੇ ਮਨੁੱਖ ਦੀ ਜ਼ਰੂਰਤ ਦੀਆਂ ਵਸਤਾਂ ਵਿਗਿਆਨਕ ਤਕਨਾਲੋਜੀ ਸਹਾਰੇ ਮਨੁੱਖ ਦੀ ਪਹੁੰਚ ਵਿੱਚ ਸੌਖਿਆਂ ਹੀ ਆ ਗਈਆਂ ਹਨ। ਹੁਣ ਖੇਤੀ ਕਿਸਾਨੀ ਦੇ ਸਹਾਰੇ ਨਹੀਂ ਰਹੀ, ਮਸ਼ੀਨਰੀ ਅਤੇ ਮਜ਼ਦੂਰੀ ਦੇ ਸਹਾਰੇ ਖੇਤੀ ਕੀਤੀ ਜਾਂਦੀ ਹੈ ਅਤੇ ਪੈਦਾਵਾਰ ਦੇ ਹੋਰ ਖੇਤਰਾਂ ਵਿੱਚ ਵੀ ਇਹੋ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਪਰ ਪੈਦਾਵਾਰ ਦੇ ਸਾਧਨਾਂ ਉੱਤੇ ਕਾਰਪੋਰੇਟ ਜਗਤ ਦਾ ਕਬਜ਼ਾ ਹੈ ਅਤੇ ਜਿੱਥੇ ਕਬਜ਼ਾ ਨਹੀਂ ਹੈ, ਓਥੇ ਵਿੰਗੇ-ਟੇਢੇ ਤਰੀਕੇ ਨਾਲ਼ ਕਬਜ਼ਾ ਹੋ ਹੀ ਜਾਣਾ ਹੈ, ਭਾਰਤ ਵਿੱਚ ਤਿੰਨ ਖੇਤੀ ਕਾਨੂੰਨ ਇਸੇ ਲੜੀ ਦਾ ਹਿੱਸਾ ਹੈ।
ਸਰਮਾਏਦਾਰੀ ਢਾਂਚੇ ਦੀ ਕਮਜ਼ੋਰੀ ਹੈ ਕਿ ਇਸ ਵਿੱਚ ਹਰੇਕ ਕੁੱਝ ਅਰਸੇ ਦੇ ਵਕਫ਼ੇ ਬਾਅਦ ਮੰਦੀ ਆਉਣੀ ਹੁੰਦੀ ਹੈ ਅਤੇ ਮੰਦੀ ਵਿੱਚੋਂ ਉੱਭਰਨ ਲਈ ਮਹਾਂਮਾਰੀਆਂ ਫ਼ੈਲਾਈਆਂ ਜਾਂਦੀਆਂ ਹਨ, ਜੰਗਾਂ ਲਾਈਆਂ ਜਾਂਦੀਆਂ ਹਨ ਅਤੇ ਅਪਣੇ ਮਾਲ ਨੂੰ ਵੇਚਣ ਲਈ ਮੁੜ ਤੋਂ ਖ਼ਪਤਕਾਰ ਪੈਦਾ ਕਰ ਲਏ ਜਾਂਦੇ ਹਨ। ਬੇਸ਼ੱਕ ਇਹ ਸਰਮਾਏਦਾਰੀ ਢਾਂਚੇ ਦਾ ਪੱਕਾ ਹੱਲ ਨਹੀਂ ਹੈ, ਪਰ ਇਹ ਢਾਂਚਾ ਇਸ ਤੋਂ ਵੱਖ ਹੋ ਕੇ ਸੋਚਣ ਦੀ ਹਿੰਮਤ ਨਹੀਂ ਰੱਖਦਾ। ਕਿਉਂਕਿ ਇਸ ਦਾ ਪੱਕਾ ਹੱਲ ਸਰਮਾਏਦਾਰੀ ਦਾ ਖ਼ਾਤਮਾ ਹੀ ਹੈ, ਜੋ ਸਮਾਂ ਪਾ ਕੇ ਹੋ ਵੀ ਜਾਣਾ ਹੈ, ਪਰ ਕੋਈ ਅਪਣੇ ਪੈਰ ਵਿੱਚ ਆਪ ਕੁਹਾੜੀ ਕਿਉਂ ਮਾਰੇਗਾ?
ਸਾਮਰਾਜੀ ਤਾਕਤਾਂ ਪੂਰੇ ਸੰਸਾਰ ਉੱਤੇ ਕਬਜ਼ਾ ਕਰਨ ਦੇ ਆਹਰ ਵਿੱਚ ਹਨ, ਜਿਸ ਦੀ ਅੱਖ ਹੁਣ ਦੁਨੀਆਂ ਦੇ ਸਭ ਤੋਂ ਵੱਡੇ ਦੋ ਖਪਤਕਾਰ ਦੇਸ਼ਾਂ ਵਿੱਚੋਂ ਇੱਕ ਭਾਰਤ ਉੱਤੇ ਵੀ ਹੈ। ਸਾਮਰਾਜੀ ਤਾਕਤਾਂ ਵਾਸਤੇ ਕਰੋਨਾ ਮੋਕ ਡਰਿੱਲ ਹੀ ਹੈ, ਜੋ ਵੇਖ ਰਹੇ ਹਨ ਕਿ ਸੂਈ ਲੱਗੀ ਤੋਂ ਬੱਚਾ ਕਿੰਨੀਆਂ ਕੁ ਲੱਤਾਂ-ਬਾਹਾਂ ਮਾਰਦਾ ਹੈ। ਭਾਰਤ ਅਜੇ ਪੂਰੀ ਤਰ੍ਹਾਂ ਸਾਮਰਾਜੀ ਦਾਬੇ ਹੇਠ੍ਹ ਨਹੀਂ ਆਇਆ, ਇਸ ਦਾ ਕਾਰਣ ਇਹ ਹੈ ਕਿ ਏਥੋਂ ਦੀ ਸਭ ਤੋਂ ਵੱਡੀ ਪੈਦਾਵਾਰੀ ਤਾਕਤ, ਸਾਧਨ, ਏਥੋਂ ਦੇ ਦਰਿਆ, ਜੰਗਲ, ਜ਼ਮੀਨ ਆਦਿ ਆਮ ਲੋਕਾਂ ਦੇ ਕਬਜ਼ੇ ਵਿੱਚ ਹਨ ਜਾਂ ਪਹੁੰਚ ਵਿੱਚ ਹਨ, ਜਿਸ ਉੱਤੇ ਸਰਮਾਏਦਾਰੀ ਅਪਣਾ ਕਬਜ਼ਾ ਕਰਨਾ ਚਾਹੁੰਦੀ ਹੈ।
ਸਾਡੇ ਤੋਂ ਸਿਹਤ ਸਹੂਲਤਾਂ, ਹਸਪਤਾਲ, ਸਕੂਲ, ਰੇਲਾਂ, ਬੱਸਾਂ, ਬਿਜਲੀ ਅਤੇ ਹੋਰ ਸਾਧਨ, ਜੋ ਪਹਿਲਾਂ ਸਰਕਾਰੀ ਸੰਪਤੀ (ਦੇਸ਼ਵਾਸੀਆਂ ਦੀ ਸਾਂਝੀ ਜਾਇਦਾਦ) ਹੋਇਆ ਕਰਦੇ ਸਨ, ਇੱਕ-ਇੱਕ ਕਰਕੇ ਉਹਨਾਂ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਗਏ ਅਤੇ ਹੁਣ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਹੈ, ਜਿਸ ਵਾਸਤੇ ਲੋਕਡਾਊਨ ਦੀ ਮੋਕ ਡਰਿੱਲ ਕਰਕੇ ਲੋਕਾਂ ਨੂੰ ਆੱਨਲਾਈਨ ਪੜ੍ਹਾਈ ਦੀ ਆਦਤ ਪਾ ਕੇ ਸਕੂਲਾਂ, ਅਧਿਆਪਕਾਂ ਅਤੇ ਸਾਂਝੀਆਂ ਸਰਗਰਮੀਆਂ ਤੋਂ ਪਾਸੇ ਧੱਕਣ ਦੀ ਤਿਆਰੀ ਹੈ। ਸਰਮਾਏਦਾਰੀ ਨੂੰ ਸਭ ਤੋਂ ਵੱਡੀ ਢਾਹ ਲਾਉਣ ਵਿੱਚ ਸਾਂਝੀਆਂ ਸਰਗਰਮੀਆਂ ਮੋਹਰੀ ਭੂਮਿਕਾ ਅਦਾ ਕਰਦੀਆਂ ਹਨ ਅਤੇ ਇਹਨਾਂ ਉੱਤੇ ਹੀ ਸਭ ਤੋਂ ਪਹਿਲਾ ਕਾਟਾ ਵੱਜਣ ਜਾ ਰਿਹਾ ਹੈ। ਏਸੇ ਤਰਾਂ ਸੇਵਾ ਦੇ ਹਰ ਖੇਤਰ ਨੂੰ ਆੱਨਲਾਈਨ ਕਰਨ ਦੀਆਂ ਵਿਉਂਤਾਂ ਹਨ, ਜੋ ਜਾਪਦੀਆਂ ਤਾਂ ਚੰਗੀਆਂ ਹਨ, ਪਰ ਇਸ ਪਿੱਛੇ ਨੀਤੀਆਂ ਚੰਗੀਆਂ ਨਹੀਂ ਹਨ। ਕਾਫ਼ੀ ਹੱਦ ਤੱਕ ਪੈਸੇ ਦਾ ਡਿਜ਼ੀਟਲ ਲੈਣ-ਦੇਣ ਕਰ ਦਿੱਤਾ ਗਿਆ ਹੈ, ਜਿਸਦਾ ਸਿੱਧਾ ਮਤਲਬ ਹੈ ਕਿ ਹੁਣ ਤੁਹਾਡੇ ਖਰਚਿਆਂ ਅਤੇ ਆਮਦਨ ਦੀ ਨਿਗਰਾਨੀ ਰੱਖੀ ਜਾਵੇਗੀ, ਦੋਧੀ ਨੂੰ ਦੁੱਧ ਪਾਉਣ ਦਾ ਟੈਕਸ ਅਦਾ ਕਰਨਾ ਹੀ ਪਵੇਗਾ, ਭਾਵੇਂ ਮੱਝਾਂ ਨੂੰ ਘਾਹ ਜੁੜੇ ਨਾ ਜੁੜੇ। ਤੁਹਾਨੂੰ ਹਰ ਮਹੀਨੇ ਜਾਂ ਤਿਮਾਹੀ-ਛਿਮਾਹੀ ਸਿਹਤ ਦੀ ਜਾਂਚ ਕਰਵਾਉਣੀ ਹੀ ਪਵੇਗੀ, ਭਾਵੇਂ ਤੁਸੀਂ ਤੰਦਰੁਸਤ ਹੀ ਕਿਉਂ ਨਾ ਹੋਵੋ। ਇਸ ਜਾਂਚ ਦਾ ਤੁਹਾਡੀ ਤੰਦਰੁਸਤੀ ਨਾਲ ਕੋਈ ਸਬੰਧ ਨਹੀਂ, ਪਰ ਸਰਮਾਏਦਾਰਾਂ ਦੀ ਤੰਦਰੁਸਤੀ ਏਸੇ ਵਿੱਚ ਹੈ ਕਿ ਤੁਹਾਡੇ ਪੈਸੇ ਖ਼ਰਚ ਹੁੰਦੇ ਰਹਿਣ ਅਤੇ ਅਪਣੇ ਖ਼ਰਚੇ ਪੂਰੇ ਕਰਨ ਲਈ ਤੁਹਾਨੂੰ ਹਰ ਹਾਲਤ ਵਿੱਚ ਕੰਮ ਕਰਨਾ ਪਵੇ। ਕੰਮ ਕਰਨਾ ਮਿਹਣਾ ਨਹੀਂ ਹੁੰਦਾ ਜੇ ਤੁਸੀਂ ਕੰਮ ਅਪਣੀ ਉਪਜੀਵਿਕਾ ਲਈ ਕਰਦੇ ਹੋ। ਪਰ ਕਿਸੇ ਹੋਰ ਵਾਸਤੇ, ਜਿਹੜਾ ਅਪਣੇ ਲਈ ਆਪ ਕੰਮ ਨਹੀਂ ਕਰਦਾ, ਉਸ ਵਾਸਤੇ ਕੰਮ ਕਰਨ ਲਈ ਤੁਹਾਨੂੰ ਪਾਬੰਦ ਹੋਣਾ ਪਵੇਹਾ, ਕਾਫ਼ੀ ਹੱਦ ਤੱਕ ਅਸੀਂ ਇਹ ਕਰ ਹੀ ਰਹੇ ਹਾਂ, ਪਰ ਹੁਣ ਸਿੱਧੇ ਤੌਰ ‘ਤੇ ਕਰ ਰਹੇ ਹੋਵਾਂਗੇ ਅਤੇ ਅਸੀਂ ਮੂੰਹ ਲਿਹਾਜ਼ ਲਈ ਕਿਸੇ ਨਾਲ਼ ਦਾਣਿਆਂ ਵੱਟੇ ਵੀ ਕੰਮ ਨਹੀਂ ਕਰ ਸਕਦੇ, ਕਿਉਂਕਿ ਜਦੋਂ ਸਭ ਕੁੱਝ ਹੀ ਹਿਸ੍ਹਾਬ-ਕਿਤਾਬ ਵਿੱਚ ਹੋ ਜਾਵੇਗਾ ਤਾਂ ਦਾਣੇ ਵੀ ਇਸ ਤੋਂ ਬਾਹਰੇ ਨਹੀਂ ਰਹਿ ਜਾਣੇ।
ਇਸ ਦਾ ਸਭ ਤੋਂ ਵੱਡਾ ਫ਼ਾਇਦਾ ਸਿਰਫ਼ ਇਹ ਹੀ ਹੈ ਕਿ ਮੱਧਵਰਗ ਖ਼ਤਮ ਹੋ ਜਾਵੇਗਾ ਅਤੇ ਹੇਠ੍ਹਲੇ ਵਰਗ ਦੇ ਉੱਤੇ ਉੱਠਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਇਹ ਸਿਰਫ਼ ਉਹ ਹੀ ਅੰਦਾਜ਼ੇ ਹਨ, ਜੋ ਕਰੋਨਾ ਬਹਾਨੇ ਅਪਣੀ ਸਮਝ ਵਿੱਚ ਆਏ ਹਨ, ਕਾਰਪੋਰੇਟ ਘਰਾਣਿਆਂ ਦੀ ਵਿਉਂਤਬੰਦੀ ਇਸ ਤੋਂ ਵੀ ਕਿਤੇ ਅਗਾਂਹ ਦੀ ਹੋ ਸਕਦੀ ਹੈ।