ਸਹੀ ਅਤੇ ਛੋਟੀ ਗੱਲ ਦੱਸਾਂ? ਤਾਂ ਇਸ ਪਿੱਛੇ ਵੀ ਅੰਗਰੇਜਾਂ ਦਾ ਹੀ ਹੱਥ ਸੀ। ਬਿਲਕੁੱਲ ਉਸੇ ਤਰਾਂ ਜਿਸ ਤਰਾਂ ਭਾਰਤ ਅਤੇ ਪਾਕਿਸਤਾਨ ਨੂੰ ਇੰਨਾ ਗੋਰਿਆਂ ਨੇ ਲੜਾ ਦਿੱਤਾ। ਦੁਨੀਆਂ ਦੀ ਹਰ ਗੰਦਗੀ ਇੰਨਾ ਅੰਗਰੇਜਾਂ ਦੀ ਹੀ ਫੈਲਾਈ ਹੋਈ ਹੈ। ਤਾਂ ਗੱਲ ਹੈ ਪਹਿਲੀ ਸੰਸਾਰ ਜੰਗ ਦੀ। ਜਿਸ ਜਗਾ ਅੱਜ ਇਜ਼ਰਾਈਲ ਨਾਮ ਦਾ ਮੁਲਕ ਹੈ, ਓਥੇ ਪਹਿਲੀ ਸੰਸਾਰ ਜੰਗ ਸਮੇਂ ਇਕ Ottoman Empire ਹੁੰਦਾ ਸੀ। ਇਹ ਕਮਜ਼ੋਰ ਪੈਂਦਾ ਜਾ ਰਿਹਾ ਸੀ ਅਤੇ ਬਰਤਾਨੀਆ ਜਾਣਦਾ ਸੀ ਕਿ ਇਹ ਜੰਗ ਖਤਮ ਹੋਣ ਤੇ ਡਿੱਗ ਪਵੇਗਾ।
Ottoman Empire ਵਿੱਚ ਉਸ ਸਮੇਂ ਜ਼ਿਆਦਾਤਰ ਆਬਾਦੀ ਮੁਸਲਮਾਨਾਂ ਦੀ ਸੀ। ਜਹੁਦੀ ਲੋਕ ਸਿਰਫ 3% ਹੀ ਸਨ। ਪਹਿਲੀ ਸੰਸਾਰ ਜੰਗ ਸਮੇਂ ਯੂਰਪ ਵਿੱਚ ਇਕ Nationalism ਦੀ ਕ੍ਰਾਂਤੀ ਆਈ। ਮਤਲਬ ਜਰਮਨ ਲੋਕਾਂ ਨੇ ਸੋਚਿਆ ਕਿ ਓਹ ਸਾਰੇ ਇਕ ਮੁਲਕ ਦੇ ਝੰਡੇ ਹੇਂਠਾ ਇਕੱਠੇ ਹੋਣਗੇ। ਇਟਾਲੀਅਨ ਲੋਕਾਂ ਨੇ ਸੋਚਿਆ ਕਿ ਓਹ ਇਟਲੀ ਨਾਮ ਦੇ ਮੁਲਕ ਵਿੱਚ ਇਕੱਠੇ ਹੋਣਗੇ।
ਸਾਰੇ ਯੂਰਪ ਵਿੱਚ ਅਲੱਗ-ਅਲੱਗ ਖਿੱਲਰੇ ਹੋਏ ਯਹੂਦੀਆਂ ਨੇ ਵੀ ਸੋਚਿਆ ਕਿ ਓਹ ਆਪਣੇ ਇਕ ਝੰਡੇ ਥੱਲੇ ਇਕੱਠੇ ਹੋਣਗੇ।
ਇਸ ਸਮੇਂ ਤੱਕ ਦੁਨੀਆਂ ਵਿੱਚ ਕੋਈ ਇਜ਼ਰਾਈਲ ਨਾਮ ਦਾ ਦੇਸ਼ ਨਹੀਂ ਸੀ। ਹਾਂ ਫਿਲੀਸਤੀਨ ਨਾਮ ਦੀ ਜਗਾ ਸੀ ਜਿੱਥੇ ਅਰਬ ਮੁਸਲਮਾਨ ਰਹਿੰਦੇ ਸਨ। ਪਰ ਜਿਸ ਜਗਾ ਉਪਰ ਅੱਜ ਇਹ ਦੋਵੇਂ ਮੁਲਕ ਹਨ, ਉਹ ਜਗਾ ਯਹੂਦੀਆਂ ਲਈ ਬੜੀ ਪਵਿੱਤਰ ਹੈ। ਯਹੂਦੀਆਂ ਨੇ ਸੋਚਿਆ ਕਿ ਜਿਵੇਂ ਜਰਮਨੀ ਇਕ ਜਗਾ ਇਕੱਠਾ ਹੋ ਰਿਹਾ ਹੈ ਅਤੇ ਯੂਰਪ ਦੇ ਬਾਕੀ ਲੋਕ ਵੀ ਆਪੋ ਆਪਣੇ ਮੁਲਕ ਲੈ ਰਹੇ ਹਨ, ਉਸੇ ਤਰਾਂ ਯਹੂਦੀਆਂ ਦਾ ਵੀ ਇਕ ਦਿਨ ਆਪਣਾ ਮੁਲਕ ਹੋਵੇਗਾ। ਇਸ ਸੋਚ ਦੀ ਵਜਾ ਇਹ ਵੀ ਸੀ ਕਿ ਯੂਰਪ ਵਿੱਚ ਯਹੂਦੀਆਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਸੀ। ਯਹੂਦੀ ਸੋਚਦੇ ਸਨ ਕਿ ਜੇਕਰ ਓਨਾ ਦਾ ਕੋਈ ਆਪਣਾ ਮੁਲਕ ਹੋਵੇ ਤਾਂ ਓਹ ਇੱਜਤ ਨਾਲ ਜਿਓਂ ਸਕਣਗੇ।
ਪਹਿਲੀ ਵਿਸ਼ਵ ਜੰਗ ਵਿੱਚ ਅੰਗਰੇਜਾਂ ਨੇ Ottoman Empire ਨੂੰ ਖਤਮ ਕਰਨ ਲਈ ਯਹੂਦੀਆਂ ਨੂੰ ਇਸ ਗੱਲ ਲਈ ਵਰਗਲਾਓਣਾ ਸ਼ੁਰੂ ਕਰ ਦਿੱਤਾ ਕਿ ਓਨਾ ਦਾ ਇਕ ਆਪਣਾ ਮੁਲਕ ਹੋਣਾ ਚਾਹੀਦਾ ਹੈ ਅਤੇ ਓਹ ਫਿਲੀਸਤੀਨ ਹੀ ਹੋਵੇਗਾ। ਜਿਸ ਦਿਨ ਵਿਸ਼ਵ ਜੰਗ ਖਤਮ ਹੋਈ ਤਾਂ ਬਰਤਾਨੀਆ ਫਿਲਿਸਤੀਨ ਵਿੱਚ ਯਹੂਦੀਆਂ ਨੂੰ ਰਹਿਣ ਲਈ ਜਗਾ ਦਵੇਗਾ।
ਪਰ ਜਦੋਂ ਪਹਿਲੀ ਵਿਸ਼ਵ ਜੰਗ ਖਤਮ ਹੋਈ ਤਾਂ ਬਰਤਾਨੀਆ ਨੇ ਇਹ ਕਹਿ ਕੇ ਫਿਲਿਸਤੀਨ ਉਪਰ ਕਬਜ਼ਾ ਕਰ ਲਿਆ ਕਿ ਹਜੇ ਓਥੇ ਰਹਿਣ ਵਾਲੇ ਯਹੂਦੀ ਜਾਂ ਮੁਸਲਮਾਨ ਜਾਂ ਫਿਰ ਇਸਾਈ ਪੜੇ ਲਿਖੇ ਨਹੀਂ ਹਨ। ਇਸ ਲਈ ਪਹਿਲਾਂ ਬਰਤਾਨੀਆ ਫਿਲਿਸਤੀਨ ਨੂੰ ਆਪਣੇ ਕਬਜ਼ੇ ਹੇਠਾਂ ਰੱਖੇਗਾ ਅਤੇ ਓਥੋਂ ਦੇ ਲੋਕਾਂ ਨੂੰ ਪੜਾਏਗਾ। ਫੇਰ ਹੀ ਇਸ ਜਗਾ ਦਾ ਕੋਈ ਫੈਸਲਾ ਓਹ ਕਰੇਗਾ।
ਇਸ ਸਮੇਂ ਤੱਕ Ottoman Empire ਡਿੱਗ ਚੁੱਕਿਆ ਸੀ। ਯਹੂਦੀਆਂ ਨੇ ਵੱਡੀ ਗਿਣਤੀ ਵਿੱਚ ਫਿਲੀਸਤੀਨ ਆਓਣਾ ਸ਼ੁਰੂ ਕਰ ਦਿੱਤਾ ਸੀ। ਇਸ ਆਸ ਵਿੱਚ ਕਿ ਬਰਤਾਨੀਆ ਇੱਥੇ ਓਨਾ ਦੇ ਰਹਿਣ ਲਈ ਦੇਸ਼ ਬਣਾਏਗਾ। ਜਿਵੇਂ ਕਿ ਮੈਂ ਉਪਰ ਦੱਸਿਆ ਕਿ ਕਿਸੇ ਵਕਤ, ਮਤਲਬ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਫਿਲਿਸਤੀਨ ਵਿੱਚ ਸਿਰਫ 3% ਯਹੂਦੀ ਹੀ ਰਹਿੰਦੇ ਸਨ। ਜਿਆਦਾਤਰ ਇੱਥੇ ਅਰਬ ਮੁਸਲਮਾਨ ਹੀ ਸਨ। ਪਹਿਲਾਂ ਯਹੂਦੀ ਭਾਵੇਂ 3% ਸਨ ਪਰ ਸਭ ਮਿਲ ਕੇ ਰਿਹਾ ਕਰਦੇ ਸਨ।
ਜਦੋਂ ਫਿਲੀਸਤੀਨ ਦੀ ਕਮਾਨ ਅੰਗਰੇਜਾਂ ਨੇ ਆਪਣੇ ਹੱਥਾਂ ਵਿੱਚ ਲਈ ਤਾਂ ਓਨਾ ਨੇ ਓਥੇ ਸਭ ਲਈ ਅਲੱਗ-ਅਲੱਗ ਨਿਯਮ ਬਣਾ ਦਿੱਤੇ। ਯਹੂਦੀਆਂ ਦੇ ਪੜਨ ਲਈ ਅਲੱਗ ਸਕੂਲ, ਮੁਸਲਮਾਨ ਅਰਬਾਂ ਲਈ ਅਲੱਗ ਮਦਰੱਸੇ ਅਤੇ ਇਸਾਈਆਂ ਲਈ ਅਲੱਗ ਪੜਨ ਦੀ ਜਗਾ ਬਣਾਈ।
ਇਸ ਨਾਲ ਲੋਕਾਂ ਵਿੱਚ ਅੰਗਰੇਜਾਂ ਨੇ ਫਰਕ ਪਵਾ ਦਿੱਤਾ। ਪਰ ਫਿਲੀਸਤੀਨ ਦਾ ਕਬਜ਼ਾ ਆਪਣੇ ਕੋਲ ਹੀ ਰੱਖਿਆ। ਅਰਬ ਮੁਸਲਮਾਨ ਇਹ ਦੇਖ ਰਹੇ ਸਨ ਕਿ ਯਹੂਦੀਆਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ। ਯਹੂਦੀ ਬਾਹਰੋਂ ਫਿਲੀਸਤੀਨ ਵਿੱਚ ਆਏ ਅਤੇ ਓਨਾ ਨੇ ਇੱਥੋਂ ਦੇ ਗਰੀਬ ਅਰਬ ਮੁਸਲਮਾਨਾਂ ਕੋਲੋਂ ਜਮੀਨਾ ਖਰੀਦ ਲਈਆਂ। ਆਸ ਪਾਸ ਦੇ ਚਾਰ ਘਰ ਖਰੀਦ ਕੇ ਯਹੂਦੀ ਪੰਜਵੇਂ ਘਰ ਰਹਿੰਦੇ ਮੁਸਲਮਾਨ ਨੂੰ ਭਜਾ ਦਿੰਦੇ ਸਨ। ਇਸ ਨਾਲ ਮੁਸਲਮਾਨਾਂ ਨੇ ਯਹੂਦੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅੰਗਰੇਜ ਇਹੀ ਚਾਹੁੰਦੇ ਸਨ।
ਇਸੇ ਦੌਰਾਨ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ। ਇਸ ਵਿਸ਼ਵ ਯੁੱਧ ਦੌਰਾਨ ਹਿਟਲਰ ਨੇ ਜਰਮਨੀ ਵਿੱਚ ਚਾਰ ਲੱਖ ਤੋਂ ਵੱਧ ਯਹੂਦੀਆਂ ਦਾ ਨਰ-ਸੰਘਾਰ ਕਰ ਦਿੱਤਾ। ਯਹੂਦੀ ਕੌਮ ਪਹਿਲਾਂ ਹੀ ਘੱਟ ਗਿਣਤੀ ਸੀ। ਪਰ ਓਹ ਸਮਝ ਗਈ ਕਿ ਓਨਾ ਲਈ ਇਕ ਆਪਣਾ ਮੁਲਕ ਹੋਣਾ ਕਿੰਨਾ ਜਰੂਰੀ ਹੈ। ਇਸੇ ਜੰਗ ਦੌਰਾਨ ਜਿਆਦਾਤਰ ਯਹੂਦੀ ਫਿਲੀਸਤੀਨ ਇਕੱਠੇ ਹੋ ਗਏ।
1945 ਵਿੱਚ ਦੂਸਰੀ ਜੰਗ ਖਤਮ ਹੋਈ ਅਤੇ ਇਸ ਜੰਗ ਨੇ ਬਰਤਾਨੀਆ ਕੋਲੋਂ ਸੂਪਰ ਪਾਵਰ ਦਾ ਦਰਜਾ ਖੋਹ ਲਿਆ। ਅਤੇ ਇਸੇ ਕਰਕੇ ਬਰਤਾਨੀਆ ਨੇ ਫਿਲੀਸਤੀਨ ਤੋਂ ਵੀ ਆਪਣੇ ਹੱਥ ਪਿੱਛੇ ਖਿੱਚ ਲਏ। ਉਸਨੇ ਯਹੂਦੀਆਂ ਅਤੇ ਅਰਬ ਮੁਸਲਮਾਨਾਂ ਦਾ ਇਹ ਮਸਲਾ United Nations (UN) ਨੂੰ ਸੌਂਪ ਦਿੱਤਾ।
1948 ਵਿੱਚ ਸ਼ੁਰੂ ਹੋਈ ਅਸਲ ਜੰਗ ਜੋ ਅੱਜ ਤੱਕ ਜਾਰੀ ਹੈ। ਇਹੀ ਓਹ ਸਾਲ ਸੀ ਜਦੋਂ UN ਨੇ ਫਿਲੀਸਤੀਨ ਦੀ ਵੰਡ ਕਰ ਦਿੱਤੀ। ਅੱਧਾ ਫਿਲੀਸਤੀਨ ਯਹੂਦੀਆਂ ਨੂੰ ਦੇ ਦਿੱਤਾ ਗਿਆ। ਇਸ ਨਵੇਂ ਮੁਲਕ ਦਾ ਨਾਮ ਰੱਖਿਆ ਗਿਆ – ਇਜ਼ਰਾਈਲ!
ਓਹ ਇਜ਼ਰਾਈਲ ਜੋ ਹਰ ਯਹੂਦੀ ਦਾ ਘਰ ਸੀ। ਓਹ ਘਰ ਜੋ ਅੱਜ ਤੱਕ ਇਕ ਸੁਪਨਾ ਸੀ। ਓਹ ਅੱਜ ਸੱਚ ਹੋ ਗਿਆ ਸੀ। ਪਰ ਮੁਸਲਮਾਨ ਇਸ ਵੰਡ ਦੇ ਖਿਲਾਫ ਸਨ। ਅਰਬ ਮੁਲਕਾਂ ਨੇ ਮਿਲ ਕੇ ਇਜ਼ਰਾਈਲ ਉਪਰ ਹਮਲਾ ਕਰ ਦਿੱਤਾ। ਪਰ ਇਜ਼ਰਾਈਲ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਓਹ ਹਿੱਸਾ ਵੀ ਆਪਣੇ ਕਬਜੇ ਵਿੱਚ ਕਰ ਲਿਆ ਜੋ UN ਨੇ ਫਿਲੀਸਤੀਨ ਨੂੰ ਦਿੱਤਾ ਸੀ। ਫਿਲੀਸਤੀਨ ਦੇ ਮੁਸਲਮਾਨ ਬੁਰੀ ਤਰਾਂ ਹਾਰੇ। ਜਿੰਨਾ ਹੋਣਾ ਚਾਹੀਦਾ ਸੀ, ਫਿਲੀਸਤੀਨ ਉਸ ਨਾਲੋਂ ਵੀ ਅੱਧਾ ਰਹਿ ਗਿਆ। ਦੂਸਰਾ ਵੱਡਾ ਹਮਲਾ ਅਰਬ ਦੇਸ਼ਾਂ ਨੇ ਇਜ਼ਰਾਈਲ ਉਪਰ 1967 ਵਿੱਚ ਕੀਤਾ। ਪਰ ਇਸ ਵਾਰ ਵੀ ਯਹੂਦੀ ਕੌਮ ਨੇ ਸਭ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਸਾਰੇ ਦੇ ਸਾਰੇ ਫਿਲੀਸਤੀਨ ਉਪਰ ਕਬਜ਼ਾ ਕਰ ਲਿਆ। ਹਾਲਾਂਕਿ ਇਹ ਉਸਨੇ ਬਾਅਦ ਵਿੱਚ ਵਾਪਸ ਦੇ ਦਿੱਤਾ।
ਇਸ ਤੋਂ ਬਾਅਦ ਅਰਬ ਮੁਲਕ ਸਮਝ ਗਏ ਕਿ ਇਜ਼ਰਾਈਲ ਨੂੰ ਹਰਾਇਆ ਨਹੀਂ ਜਾ ਸਕਦਾ। ਇਸ ਲਈ ਓਨਾ ਨੇ ਆਪਣੇ ਹੱਥ ਪਿੱਛੇ ਖਿੱਚ ਲਏ। ਹੁੱਣ ਬਚੇ ਹਨ ਤਾਂ ਫਿਲੀਸਤੀਨ ਦੇ ਮੁਸਲਮਾਨ ਅਤੇ ਇਜ਼ਰਾਈਲ ਦੇ ਯਹੂਦੀ! ਇਜ਼ਰਾਈਲ ਨੇ ਜਿਆਦਾਤਰ ਹਿੱਸੇ ਉਪਰ ਆਪਣਾ ਕਬਜ਼ਾ ਕਰ ਲਿਆ ਹੈ। ਜੇਕਰ ਗੂਗਲ ਉਪਰ ਤੁਸੀਂ ਇਜ਼ਰਾਈਲ ਦਾ ਨਕਸ਼ਾ ਦੇਖੋਂਗੇ ਤਾਂ ਤੁਹਾਨੂੰ ਥੋੜਾ ਜਿਹਾ ਹਰੇ ਰੰਗ ਦਾ ਹਿੱਸਾ ਮਿਲੇਗਾ। ਇਸ ਹਰੇ ਰੰਗ ਦੇ ਹਿੱਸੇ ਨੂੰ ਫਿਲੀਸਤੀਨ ਕਿਹਾ ਜਾਂਦਾ ਹੈ। ਪਰ ਇਹ ਬਹੁਤ ਥੋੜਾ ਹੈ। ਜਗਾ-ਜਗਾ ਤੇ ਥੋੜਾ ਜਿਹਾ ਮੌਜੂਦ ਹੈ। ਮਤਲਬ ਸਮਝੋ ਕਿ ਤੁਸੀਂ ਚਾਰ ਕਿੱਲੋਮੀਟਰ ਚੱਲੇ। ਦੋ ਚਾਰ ਗਲੀਆਂ ਫਿਲੀਸਤੀਨ ਦੀਆਂ ਹੋਣਗੀਆਂ ਅਤੇ ਫਿਰ ਚਾਰ ਗਲੀਆਂ ਇਜ਼ਰਾਈਲ ਦੀਆਂ ਹੋਣਗੀਆਂ। ਇਸ ਤਰਾਂ ਨਾਲ ਤਾਂ ਵੰਡ ਪਹੁੰਚ ਗਈ ਹੈ।
ਫਿਲੀਸਤੀਨ ਦੇ ਮੁਸਲਮਾਨਾਂ ਨੇ ਵੀ ਆਪਣਾ ਸੰਘਰਸ਼ ਜਾਰੀ ਰੱਖਿਆ ਕਿ ਸਾਡੀ ਧਰਤੀ ਉਪਰ ਕੋਈ ਯਹੂਦੀ ਨਹੀਂ ਰਹੇਗਾ। ਇਸੇ ਸੰਘਰਸ਼ ਦੇ ਚੱਲਦਿਆਂ ਓਥੇ “ਹਮਾਸ” ਨਾਮ ਦਾ ਇਕ ਸੰਗਠਨ ਪੈਦਾ ਹੋਇਆ। ਇਹ ਸੰਗਠਨ ਇਜ਼ਰਾਈਲ ਦੇ ਇਕ ਹਿੱਸੇ ਗਾਜ਼ਾ ਉਪਰ ਕਾਬਜ਼ ਹੈ। ਗਾਜ਼ਾ ਇਕ ਛੋਟਾ ਜਿਹਾ ਹਿੱਸਾ ਹੋਣ ਕਰਕੇ ਇਸਨੂੰ ਗਾਜ਼ਾ ਦੀ ਪੱਟੀ ਵੀ ਕਿਹਾ ਜਾਂਦਾ ਹੈ।
ਅਸਲ ਅਤੇ ਸਭ ਤੋਂ ਵੱਡੀ ਲੜਾਈ ਹੈ ਯੇਰੂਸਲੇਮ ਸ਼ਹਿਰ ਦੀ। ਜੋ ਕਿ ਮੁਸਲਮਾਨਾਂ, ਯਹੂਦੀਆਂ ਅਤੇ ਇਸਾਈਆਂ! ਤਿੰਨਾ ਲਈ ਅਹਿਮ ਹੈ। ਮੁਸਲਮਾਨਾ ਲਈ ਇਹ ਮੱਕਾ, ਮਦੀਨਾ ਤੋਂ ਬਾਅਦ ਤੀਸਰਾ ਸਭ ਤੋਂ ਪਵਿੱਤਰ ਸ਼ਹਿਰ ਹੈ ਕਿਓਂਕਿ ਇੱਥੋਂ ਓਨਾ ਦੇ ਨਬੀ ਜੱਨਤ ਲਈ ਨਿਕਲੇ ਸਨ। ਯਹੂਦੀਆਂ ਦਾ ਸਭ ਤੋਂ ਪਵਿੱਤਰ ਮੰਦਰ ਇਸੇ ਸ਼ਹਿਰ ਵਿੱਚ ਹੈ। ਅਤੇ ਇਸਾਈਆਂ ਲਈ ਇਹ ਇਸ ਕਰਕੇ ਪਵਿੱਤਰ ਹੈ ਕਿਓਂਕਿ ਇੱਥੇ ਯਿਸੂ ਮਸੀਹ ਨੂੰ ਸੂਲੀ ਉਪਰ ਚੜਾਇਆ ਗਿਆ ਸੀ। ਇਸ ਸ਼ਹਿਰ ਉਪਰ ਇਸ ਵਕਤ ਯਹੂਦੀਆਂ ਦਾ ਕਬਜ਼ਾ ਹੈ। ਜਾਣੀ ਕਿ ਜਿਆਦਾ ਕੰਟਰੋਲ ਇਜ਼ਰਾਈਲ ਦਾ ਹੈ। ਇਸ ਲਈ ਓਹ ਆਪਣੇ ਨਿਯਮ ਲਾਗੂ ਕਰਦਾ ਰਹਿੰਦਾ ਹੈ।
ਤਾਜਾ ਘਟਨਾ ਜੋ ਹੋਈ ਹੈ ਓਹ ਇਹ ਹੈ ਕਿ ਇਜ਼ਰਾਈਲ ਨੇ ਯੇਰੂਸਲੇਮ ਵਿੱਚੋਂ ਕਈ ਫਿਲੀਸਤੀਨੀ ਨਾਗਰਿਕਾਂ ਨੂੰ ਕੱਢ ਦਿੱਤਾ ਹੈ। ਜੋ ਕਿ ਓਥੇ ਰਹਿ ਰਹੇ ਸਨ। ਇਸ ਤੇ ਗਾਜ਼ਾ ਪੱਟੀ ਉਪਰ ਕਾਬਜ਼ ਹਮਾਸ ਨੇ ਇਜ਼ਰਾਈਲ ਉਪਰ ਰਾਕਟ ਦਾਗ ਦਿੱਤੇ। ਹਾਲਾਂਕਿ ਇਜ਼ਰਾਈਲ ਇਕ ਮਹਾ-ਸ਼ਕਤੀ ਹੈ ਅਤੇ ਜੋ ਰਾਕੇਟ ਹਮਾਸ ਨੇ ਦਾਗੇ ਓਹ ਇਜਰਾਈਲ ਨੇ ਹਵਾ ਵਿੱਚ ਹੀ ਤਬਾਹ ਕਰ ਦਿੱਤੇ।
ਅਤੇ ਹੁੱਣ ਗਾਜ਼ਾ ਉਪਰ ਇਜ਼ਰਾਈਲ ਦੇ ਲਗਾਤਾਰ ਹਮਲੇ ਜਾਰੀ ਹਨ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁਸਲਮਾਨ ਦੇਸ਼ ਇਜ਼ਰਾਈਲ ਨੂੰ ਇਕ ਦੇਸ਼ ਹੋਣ ਦੀ ਮਾਨਤਾ ਨਹੀਂ ਦਿੰਦੇ। ਪਾਕਿਸਤਾਨ ਦੇ ਪਾਸਪੋਰਟ ਉਪਰ ਇਹ ਲਿਖਿਆ ਰਹਿੰਦਾ ਹੈ ਕਿ ਇਹ ਪਾਸਪੋਰਟ ਦੁਨੀਆਂ ਦੇ ਹਰ ਦੇਸ਼ ਲਈ ਚੱਲ ਜਾਏਗਾ ਪਰ ਇਜ਼ਰਾਈਲ ਲਈ ਨਹੀਂ।
ਮਿਡਲ-ਈਸਟ, ਮਤਲਬ ਕਿ ਸਾਊਦੀ ਅਰਬ, ਡੁਬਈ, ਕਤਰ ਜਾਂ ਹੋਰ ਇਹ ਜਿੰਨੇ ਵੀ ਮੁਸਲਮਾਨ ਦੇਸ਼ ਹਨ, ਇਹ ਇਜ਼ਰਾਈਲ ਜਾਣ ਵਾਲੇ ਜਹਾਜ਼ ਨੂੰ ਆਪਣਾ ਆਸਮਾਨ ਤੱਕ ਵਰਤਣ ਨਹੀਂ ਦਿੰਦੇ। ਇਸ ਲਈ ਇਜ਼ਰਾਈਲ ਏਅਰਲਾਈਨਜ਼ ਨੂੰ ਅਫਰੀਕਾ ਉਪਰੋਂ ਹੋ ਕੇ ਲੰਘਣਾ ਪੈਂਦਾ ਹੈ। ਪਰ ਜੋ ਵੀ ਹੋਵੇ! ਇਹ ਸਭ ਅਰਬ ਮੁਲਕ ਤਾਂ ਕੀ ਹਨ!? ਅਮਰੀਕਾ ਤੱਕ ਯਹੂਦੀਆਂ ਸਾਹਮਣੇ ਨਹੀਂ ਬੋਲ ਸਕਦਾ। ਅਮਰੀਕਾ ਇਸ ਵਾਰ ਵੀ ਅਤੇ ਅੱਗੇ ਵੀ ਇਜ਼ਰਾਈਲ ਦੇ ਹੱਕ ਵਿੱਚ ਖੜਾ ਰਿਹਾ ਹੈ।
ਯਹੂਦੀ ਕਹਿੰਦੇ ਹਨ ਕਿ ਓਹ ਕਿੱਥੇ ਜਾਣ? ਓਨਾ ਨੂੰ ਆਪਣਾ ਇਕ ਮੁਲਕ ਚਾਹੀਦਾ ਹੀ ਹੈ। ਫਿਲੀਸਤੀਨੀ ਮੁਸਲਮਾਨ ਕਹਿੰਦੇ ਹਨ ਕਿ ਓਹ ਯਹੂਦੀਆਂ ਨੂੰ ਆਪਣੀ ਜਮੀਨ ਉਪਰ ਰਹਿਣ ਨਹੀਂ ਦੇਣਗੇ।
ਬੱਸ ਲੜਾਈ ਇਸੇ ਗੱਲ ਦੀ ਹੈ ਜੋ ਖਤਮ ਹੁੰਦੀ ਨਜਰ ਨਹੀਂ ਆਂਓਦੀ। ਪਰ ਜਿੱਤ ਡੰਡੇ ਦੇ ਸਿਰ ਤੇ ਹੀ ਹੋਏਗੀ। ਭਾਵੇਂ ਜਿਸ ਕਿਸੇ ਦੀ ਵੀ ਹੋਵੇ!