ਰਜਿੰਦਰ ਬਿਮਲ

ਰਜਿੰਦਰ ਬਿਮਲ ਦਾ ਕਾਲਮ

ਫ਼ਰਕ ਸਮਝੋ

(1)ਫ਼ਰਕ ਸਮਝੋ
#ਮੁਲਜ਼ਮ : ਜਿਸ ਆਦਮੀ ‘ਤੇ ਕਿਸੇ ਗੁਨਾਹ/ਜੁਰਮ ਦਾ ਇਲਜ਼ਾਮ ਲੱਗਾ ਹੋਵੇ
#ਮੁਜਰਮ : ਜਿਸ ਆਦਮੀ ਦਾ ਕੋਈ ਗੁਨਾਹ/ਜੁਰਮ ਅਦਾਲਤ ਵਲੋੰ ਸਾਬਤ ਹੋ ਗਿਆ ਹੋਵੇ
#ਵਾਰਡਨ : ਕਿਸੇ ਹੋਸਟਲ/ਹਸਪਤਾਲ ਦਾ ਨਿਗਰਾਨ ਜਿਸ ਕੋਲ ਹੋੜਨ/ਹਟਕਣ/ਵਰਜਣ ਦਾ ਜ਼ਬਾਨੀ ਹੱਕ ਹੋਵੇ ਪਰ ਡੰਡਾ ਵਰਤਣ ਦੀ ਮਨਾਹੀ
#ਵਾਰਡਰ : ਸਿਰਫ਼ ਜੇਲ੍ਹ ਦਾ ਨਿਗਰਾਨ ਜੋ ਕੰਟਰੋਲ ਕਰਨ ਲਈ ਡੰਡੇ/ਸੋਟੇ (ਇਥੋੰ ਤੱਕ ਕਿ ਕੋਈ ਹਥਿਆਰ) ਦਾ ਵੀ ਇਸਤੇਮਾਲ ਕਰ ਸਕਦਾ ਹੈ।
ਕੁਝ ਹੋਰ ਦੋ-ਦੋ ਸ਼ਬਦ ਜਿਸਦੇ ਮਾਅਨੇ ਵੱਖ ਵੱਖ ਹਨ :
ਰਵਾਨਗੀ/ਰਵਾਨੀ ਗਦਾ/ਗਧਾ
ਕਿਰਤ/ਕ੍ਰਿਤ ਬੁੱਲੇ/ਬੁੱਲ੍ਹੇ
ਚੁੰਗ/ਚੁੰਘ ਸਰਾ/ਸਰਾਂ
ਸਬੀਲ/ਛਬੀਲ ਸਾੜੀ/ਸਾੜ੍ਹੀ
ਜਦ/ਜ਼ਦ ਅਚਾਰ/ਆਚਾਰ
ਭਾਵੇ/ਭਾਵੇਂ ਮਰਮ/ਮਰਹਮ
ਸਿਵਾ/ਸਿਵਾਇ ਹਿਲ਼ਨਾ/ਹਿੱਲਣਾ
ਕਾਗ/ਕਾਂਗ ਪਾਲਣਾ/ਪਾਲ਼ਨਾ
ਮਰਜ/ਮਰਜ਼ ਪਲ/ਪਲ਼
ਕਾਨੀ/ਕਾਨ੍ਹੀੰ ਕੋਣ/ਕੌਣ
ਕੜੀ/ਕੜ੍ਹੀ ਹੱਥੀ/ਹੱਥੀਂ
ਸਮਾਨ/ਸਾਮਾਨ ਨੌ/ਨੌੰ
ਦਸ਼ਾ/ਦਿਸ਼ਾ ਪ੍ਰੋੜ/ਪ੍ਰੌੜ੍ਹ
ਕਾਨਾ/ਕਾਣਾ ਚਲਾ/ ਚਲ੍ਹਾ
ਭਾਵੇ/ਭਾਵੇਂ ਬਜਾ/ਬਜਾਇ।
(1)ਫ਼ਰਕ ਸਮਝੋ
ਮਹਿਲ : ਗੁਰੂਆਂ ਜਾਂ ਰਾਜੇ-ਮਹਾਰਾਜਿਆਂ ਦੀਆਂ ਸੁਪਤਨੀਆਂ ਲਈ ਸਤਿਕਾਰ ਵਜੋਂ …. ਗੁਰੂ ਕੇ ਮਹਿਲ… (ਮੁਮਤਾਜ਼ ਮਹਿਲ)
ਮਹੱਲ : ਰਾਜਿਆਂ ਦੇ ਰਹਿਣ ਵਾਲਾ ਵੱਡਾ ਘਰ …. (ਤਾਜ ਮਹੱਲ… ਰਾਜ ਮਹੱਲ)
(3)
ਖ਼ ਫ਼ ਜ਼ ਗ਼ ਲ਼ ਵਾਲੇ ਸ਼ਬਦਾਂ ਦੀ ਵਰਤੋੰ ਜਦੋਂ ਕੋਈ ਅਣਜਾਣ ਲੇਖਕ ਕਰਦਾ ਹੈ ਤਾਂ ਕਿਤਾਬਾਂ ਵਿੱਚ ਬਹੁਤ ਗੜਬੜੀਆਂ ਵੇਖਣ ਨੂੰ ਮਿਲਦੀਆਂ ਹਨ… ਸਲਾਹ ਲੈ ਲਿਆ ਕਰੋ ਦੋਸਤੋ … ਬੇਸ਼ੱਕ ਕੰਧ ਤੋੰ ਹੀ
ਅੱਵਲ ਤਾਂ ਇਨ੍ਹਾਂ ਬਿੰਦੀ ਵਾਲੇ ਸ਼ਬਦਾਂ ਨੂੰ ਕੁਝ ਮਹੱਤਾ ਨਹੀਂ ਦਿੰਦੇ ਪਰ ਕਈ ਵਾਰ ਜਿਥੇ ਬਿੰਦੀ ਲਾਉੰਦੇ ਹਨ ਉਥੇ ਨਹੀਂ ਲੱਗਣੀ ਚਾਹੀਦੀ ਜਿਵੇੰ ਸਹੀ ਸ਼ਬਦ ਗੁਲਾਬ (ਗ਼ੁਲਾਬ ਨਹੀਂ) ਬੇਗਮ (ਬੇਗ਼ਮ ਨਹੀਂ)
(4)
ਹਿੰਦੀ ਵਿਚ ‘ਝਝ’ ‘ਘਘ’ ‘ਧਧ’ ਅਤੇ ‘ਭਭ’ ਦੇ ਚਲਨ ਕਰਕੇ ਹਿੰਦੀ ਵਿੱਚੋਂ ਆਏ ਪੰਜਾਬੀ ਲਿਖਣ ਵਾਲੇ ਪਾਠਕਾਂ ਦੇ ਦਿਮਾਗ਼ ਵਿਚ ਅਕਸਰ ਇਹ ਸ਼ਬਦ-ਜੋੜ ਸਮਾਏ ਹੋਏ ਹਨ ਝੰਝਟ, ਝਝਰੀ, ਝੰਝੋੜਨਾ, ਘੁੰਘਰੂ, ਘੋਘਾ, ਘੂੰਘਟ, ਘੁੰਘਰਾਲੇ, ਧਧਕਣਾ, ਧੁੰਧ, ਧੰਧਾ, ਭਾਭੀ, ਭਭਕਣਾ ਆਦਿ ਅਤੇ ਕਈ ਹੋਰ ਲਫ਼ਜ਼
ਜਦਕਿ ਪੰਜਾਬੀ ਵਿਚ ‘ਝਜ’ ‘ਘਗ’ ‘ਧਦ’, ਅਤੇ ‘ਭਬ’ ਵਾਲੇ ਸ਼ਬਦ-ਜੋੜ ਪ੍ਰਚਲਤ ਹਨ ਜਿਵੇਂ ‘ਝੰਜਟ’, ‘ਝੱਜਰੀ’, ‘ਝੰਜੋੜਨਾ’ ‘ਘੁੰਗਰੂ’ ‘ਘੋਗਾ’, ਘੂੰਗਟ’, ਘੁੰਗਰਾਲੇ’, ‘ਧਦਕਣਾ’ ‘ਧੁੰਦ’,ਧੰਦਾ’ ‘ਭਾਬੀ’, ‘ਭਬਕਣਾ’ ਆਦਿ
ਹਿੰਦੀ ਭਾਸ਼ਾਈ ਦੋਸਤ ਪੰਜਾਬੀ ਲਿਖਦੇ ਸਮੇਂ ਇਹਨਾਂ ਸ਼ਬਦ-ਜੋੜਾਂ ਦਾ ਧਿਆਨ ਰੱਖਣ।
ਇਨ੍ਹਾਂ ਸ਼ਬਦਾਂ ਨੂੰ ਵਰਤਦਿਆਂ/ਲਿਖਦਿਆਂ ਧਿਆਨ ਦੇਣ ਦੀ ਜ਼ਰੂਰਤ
(1) ਇਨ੍ਹਾਂ ਸ਼ਬਦਾਂ ਨੂੰ ਵਰਤਦਿਆਂ/ਲਿਖਦਿਆਂ ਧਿਆਨ ਦੇਣ ਦੀ ਜ਼ਰੂਰਤ
ਵੱਖੋ-ਵੱਖਰੇ ਅਰਥ ਦੇਣ ਵਾਲੇ ਦੋ-ਦੋ ਸ਼ਬਦ ਜੋ ਲਿਖਣ ਵਾਲ਼ੇ ਰਲ਼ਗੱਡ ਕਰ ਦਿੰਦੇ ਹਨ
ਗੋਰ/ਗੌਰ ਨਿਆਈ/ਨਿਆਈੰ
ਨੀਯਤ/ਨੀਅਤ ਦਰਜ/ਦਰਜ਼
ਸ਼ੋਕ/ਸ਼ੌਕ ਰਾਜ/ਰਾਜ਼
ਮਤਾ/ਮਤਾਂ ਮਹਿਲ/ਮਹੱਲ
ਤੋਰ/ਤੌਰ ਜਾਚ/ਜਾਂਚ
ਬਲ/ਬਲ਼ ਸੰਗ/ਸੰਘ
ਨਿੱਗਰ/ਨਿੱਘਰ ਬਾਜ/ਬਾਜ਼
ਬਾਝ/ਬਾਂਝ ਪੈਰਾ/ਪਹਿਰਾ
ਲਾਸ਼/ਲਾਸ ਜਾਇਆ/ਜ਼ਾਇਆ
ਢਕੀ/ਢੱਕੀ ਕਰਮ/ਕ੍ਰਮ
ਮੁਜਰਮ/ਮੁਲਜ਼ਮ ਚਰਣ/ਚਰਨ
ਪੇਸ਼ਾਵਰ/ਪਿਸ਼ਾਵਰ ਜਾਤੀ/ਜ਼ਾਤੀ
ਗੰਦ/ਗੰਧ ਸ਼ਾਖ਼/ਸਾਖ
ਰੁਖ਼/ਰੁੱਖ ਆਪਣਾ/ਅਪਣਾ
ਵਰਤੋ/ਵਰਤੋੰ ਪੂਰਬ/ਪੂਰਵ
ਕਰਤਵ/ਕਰਤੱਬ ਕਾਈ/ਕਾਹੀ
ਉਪੇਖਿਆ/ਅਪੇਖਿਆ ਮਹਾ/ਮਹਾਂ
ਕਲਪਣਾ/ਕਲਪਨਾ ਘਟਣਾ/ਘਟਨਾ
ਰਚਣਾ/ਰਚਨਾ ਫਰਕ/ਫ਼ਰਕ
ਵਾਸ਼ਨਾ/ਵਾਸਨਾ ਕੰਡਾ/ਕੰਢਾ
ਖੁਦਾਈ/ਖ਼ੁਦਾਈ ਗਰਜ/ਗਰਜ਼
ਖੋਲ/ਖੋਲ੍ਹ ਜਾਣ/ਜਾਨ
ਸੁੰਡ/ਸੁੰਢ ਰੂੜੀ/ਰੂੜ੍ਹੀ
ਭੋਰੇ/ਭੌਰੇ ਅੰਸ਼/ਅੰਸ
ਜੰਗ/ਜ਼ੰਗ ਚੂੰਡੀ/ਚੂੰਢੀ
ਤੇਜ/ਤੇਜ਼ ਵਟਨਾ/ਵਟਣਾ
ਖਾ ਕੇ/ਖਾਕੇ ਛਿੱਲ ਕੇ/ਛਿਲਕੇ
ਲੜਾ ਕੇ/ਲੜਾਕੇ ਆ ਗਿਆ/ਆਗਿਆ
ਬੱਦਲ/ਬਦਲ ਤਲਾ/ਤਲਾਅ
ਘਾਹ/ਘਾਅ ਦਸ/ਦੱਸ
ਤਣਾ/ਤਣਾਅ ਖਿਡੌਣਾ/ਖਿਡਾਉਣਾ
ਫੜ/ ਫੜ੍ਹ ਖੜ੍ਹਨਾ/ਖੜਨਾ
ਤਰ੍ਹਾਂ/ਤਰਾਂ ਬੱਚੇ/ਬਚੇ
ਬੁੱਝਣਾ/ਬੁਝਣਾ ਸਜਾ/ਸਜ਼ਾ…..(ਚੱਲਦਾ)
ਸ਼ਬਦਾਂ ਦੇ ਭੁਲੇਖਿਆਂ ਬਾਰੇ message 94635 40352 ‘ਤੇ WhatsApp ਕਰੋ।
(2)
ਇਨ੍ਹਾਂ ਸ਼ਬਦਾਂ ਨੂੰ ਵਰਤਦਿਆਂ/ਲਿਖਦਿਆਂ ਧਿਆਨ ਦੇਣ ਦੀ ਜ਼ਰੂਰਤ
ਵੱਖ ਵੱਖ ਅਰਥ ਦੇਣ ਵਾਲੇ ਦੋ-ਦੋ ਸ਼ਬਦ
ਕਲਪਣਾ/ਕਲਪਨਾ ਘਟਣਾ/ਘਟਨਾ
ਰਚਣਾ/ਰਚਨਾ ਫਰਕ/ਫ਼ਰਕ
ਵਾਸ਼ਨਾ/ਵਾਸਨਾ ਕੰਡਾ/ਕੰਢਾ
ਖੁਦਾਈ/ਖ਼ੁਦਾਈ ਗਰਜ/ਗਰਜ਼
ਖੋਲ/ਖੋਲ੍ਹ ਜਾਣ/ਜਾਨ
ਸੁੰਡ/ਸੁੰਢ ਰੂੜੀ/ਰੂੜ੍ਹੀ
ਭੋਰੇ/ਭੌਰੇ ਅੰਸ਼/ਅੰਸ
ਜੰਗ/ਜ਼ੰਗ ਚੂੰਡੀ/ਚੂੰਢੀ
ਤੇਜ/ਤੇਜ਼ ਵਟਨਾ/ਵਟਣਾ
ਖਾ ਕੇ/ਖਾਕੇ ਛਿੱਲ ਕੇ/ਛਿਲਕੇ
ਲੜਾ ਕੇ/ਲੜਾਕੇ ਆ ਗਿਆ/ਆਗਿਆ
ਬੱਦਲ/ਬਦਲ ਤਲਾ/ਤਲਾਅ
ਘਾਹ/ਘਾਅ ਦਸ/ਦੱਸ
ਤਣਾ/ਤਣਾਅ ਖਿਡੌਣਾ/ਖਿਡਾਉਣਾ
ਫੜ/ ਫੜ੍ਹ ਖੜ੍ਹਨਾ/ਖੜਨਾ
ਤਰ੍ਹਾਂ/ਤਰਾਂ ਬੱਚੇ/ਬਚੇ
ਬੁੱਝਣਾ/ਬੁਝਣਾ ਸਜਾ/ਸਜ਼ਾ…..।