ਸਾਹਿਤਕ ਵਿਚਾਰ ਮੰਚ ਅਤੇ ਮਿਜ਼ਰਾਬ
ਸਾਹਿਤਕ ਵਿਚਾਰ ਮੰਚ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਸਾਲ 2014 ਵਿੱਚ ਗਠਿਤ ਕੀਤਾ ਗਿਆ ਜਿਸਦੇ ਮੁਢਲੇ ਮੈਂਬਰਾਂ ਵਿੱਚ ਡਾ. ਅਲਕਾ ਵਿੱਜ, ਸੰਗਮ ਸਟੂਡੀਓ, ਪ੍ਰੀਤਮ ਸਰਪੰਚ, ਡਾ. ਮਨਦੀਪ ਕੌਰ ਢੀਡਸਾ, ਜਤਿੰਦਰ ਸਿੰਘ ਰੰਧਾਵਾ, ਡਾ. ਵਰਿੰਦਰ, ਨੀਰੂ ਸਿੰਘ, ਮਨਪ੍ਰੀਤ ਸਿੰਘ ਸੰਧੂ, ਦੇਵ ਸੁਖਦੇਵ ਸਿੰਘ, ਵਿਵੇਕ ਪੁਰੀ, ਮਾਸਟਰ ਰਜੇਸ ਉਪਲ, ਸੁਖਦੇਵ ਸਿੰਘ ਪਿੰਚੂ, ਚਰਨਜੀਤ ਸਿੰਘ, ਰੋਜ਼ੀ ਸਿੰਘ, ਰਮੇਸ਼ ਸੋਨੀ ਪ੍ਰਮੁੱਖ ਹਨ।
ਮੰਚ ਵੱਲੋਂ ਸਾਲ 2020 ਵਿੱਚ ਆਨਲਾਈਨ ਸਾਹਿਤਕ ਰਸਾਲਾ ਕੱਢਣ ਦਾ ਫ਼ੈਸਲਾ ਕੀਤਾ ਗਿਆ ਜਿਸਦਾ ਪਹਿਲਾ ਅੰਕ ਪੱਤਰਕਾਰ ਸ੍ਰ. ਗੁਰਦਿਆਲ ਸਿੰਘ ਫੁੱਲ ਹੁਣਾ ਦੀ ਯਾਦ ਵਿੱਚ ਅਗਸਤ 2020 ਵਿੱਚ ਪ੍ਰਕਾਸ਼ਿਤ ਕੀਤਾ ਗਿਆ।
ਪ੍ਰਾਪਤੀਆਂ
ਮੰਚ ਵੱਲੋਂ ਹੁਣ ਤੱਕ 6 ਸਾਲਾਨਾ ਮੁਸ਼ਾਇਰੇ ਕਰਵਾਏ ਗਏ । ਜਿਨ੍ਹਾਂ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪ੍ਰਬੁੱਧ ਸ਼ਾਇਰਾਂ ਨੇ ਸ਼ਿਰਕਤ ਕੀਤੀ। ਇਹਨਾ ਮੁਸ਼ਾਇਰਿਆਂ ਵਿੱਚ ਪੰਜਾਬ ਤੋਂ ਬਾਹਰ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਵੀ ਸਮੇਂ-ਸਮੇਂ ਆਪਣੀ ਹਾਜ਼ਰੀ ਲਗਵਾਈ। ਇਹਨਾ ਸਮਾਗਮਾਂ ਦੌਰਾਨ ਪੁਸਤਕ ਪ੍ਰਦਰਸ਼ਨੀਆਂ, ਫੋਟੋ ਪ੍ਰਦਰਸ਼ਨੀਆਂ, ਦਰਸ਼ਕਾਂ ਦੀ ਖਿੱਚ ਦਾ ਖ਼ਾਸ ਕੇਂਦਰ ਰਹੀਆਂ। ਪੁਸਤਕ ਪ੍ਰਦਰਸ਼ਨੀਆਂ ਤੋਂ ਹੋਣ ਵਾਲੀ ਕਮਾਈ ਨਾਲ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਮੰਚ ਵੱਲੋਂ ਹੁਣ ਤੱਕ ਬਹੁਤ ਸਾਰੇ ਵਿਦਵਾਨਾਂ ਬੁੱਧੀਜੀਵੀਆਂ, ਸ਼ਾਇਰਾਂ ਅਤੇ ਲੇਖਕਾਂ ਨਾਲ ਰੂ-ਬ-ਰੂ ਸਮਾਗਮ ਕਰਵਾਏ ਜਾਂਦੇ ਰਹੇ ਹਨ, ਜਿਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਸੁੱਖਵਿੰਦਰ ਅੰਮ੍ਰਿਤ , ਡਾ. ਅਨੂਪ ਸਿੰਘ , ਬਲਵਿੰਦਰ ਬਾਲਮ , ਰਾਜ ਲਾਲੀ ਬਟਾਲਾ ਆਦਿ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਸ਼ਾਇਰਾ ਨਵਪ੍ਰੀਤ ਰੰਧਾਵਾ ਆਦਿ ਸ਼ਾਮਿਲ ਹਨ ਇਸ ਸਾਲ ਕਰੋਨਾ ਸੰਕਟ ਦੇ ਚੱਲਦੇ ਮੰਚ ਦਾ ਸਾਲਾਨਾ ਸਮਾਗਮ ਰੱਦ ਕਰਨਾ ਪਿਆ ਜਿਸਦੀ ਸਦਾਰਤ ਜਨਾਬ ਡਾ. ਸੁਰਜੀਤ ਪਾਤਰ ਨੇ ਕਰਨੀ ਸੀ।