(01)
ਇਹ ਰਸਤੇ ਉਸ ਜਗ੍ਹਾ ਤੋਂ ਫਟ ਗਏ ਨੇ।
ਸਫ਼ਰ ਹੁਣ ਹੋਰ ਲੰਬਾ ਹੋ ਗਿਆ ਹੈ,
ਤੇ ਤਿੱਖੀ ਧੁੱਪ ‘ਚ ਸਾਏ ਵਟ ਗਏ ਨੇ।
ਸਲਾਮਤ ਹੋਣਗੇ ਤੇਰੇ ਤਾਂ ਸੁਪਨੇ,
ਤੇਰੇ ਅਹਿਸਾਸ ਵੀ ਹੋਣੇ ਨੇ ਬਾਕੀ,
ਹਾਂ ਨੀਦਾਂ ਮੇਰੀਆਂ ਤਾਂ ਝੁਲਸ ਗਈਆਂ,
ਤੇ ਆਉਣੋਂ ਖ਼ਾਬ ਵੀ ਹੁਣ ਘਟ ਗਏ ਨੇ।
ਤੇਰੇ ਕੀਤੇ ਹੋਏ ਵਾਅਦੇ ਸਤਾਉਂਦੇ,
ਬੜੀ ਵਾਰੀ ਇਹ ਮੈਨੂੰ ਵਰਗਲਾਉਂਦੇ,
ਲਿਜਾਂਦੇ ਨੇ ਉਨ੍ਹਾਂ ਰਾਹਾਂ ‘ਤੇ ਮੁੜ ਮੁੜ,
ਇਹ ਕਹਿਕੇ ਜ਼ੁਲਮ ਤੇਰੇ ਘਟ ਗਏ ਨੇ।
ਕਈ ਵਾਰੀ ਮੈਂ ਤੈਨੂੰ ਖ਼ਤ ਲਿਖੇ ਨੇ,
ਅਨੇਕਾਂ ਦਰਦ ਫਿਰ ਵੀ ਅਣਕਹੇ ਨੇ,
ਉਦਾਸੀ ਛਾਈ ਹੈ ਜੇ ਤੇਰੇ ਮੁਖ ‘ਤੇ,
ਮੇਰੇ ਹਾਸੇ ਵੀ ਕਿੰਨੇ ਘਟ ਗਏ ਨੇ।
ਸੀ ਇਸ ਦੇ ਤਲ਼ ਨੂੰ ਕੋਈ ਨਕਸ਼ ਮਿਲਿਆ,
ਖਲੋਤੇ ਨੀਰ ਨੂੰ ਸੀ ਲਕਸ਼ ਮਿਲਿਆ,
ਨਜ਼ਰ ਲੱਗੀ ਕੀ ਇਕ ਦਿਨ ਦਰਿਆ ਨੂੰ ਫਿਰ ,
ਕਿ ਪਾਣੀ ਰੇਤਿਆਂ ਵਿਚ ਵਟ ਗਏ ਨੇ।
***
(02)
ਹਾਦਸਾ ਕਿੰਨਾ ਵਚਿੱਤਰ ਤੇ ਭਿਅੰਕਰ ਹੋ ਗਿਆ ਹੈ।
ਬਦਲ ਕੇ ਅੰਦਾਜ਼ ਅਪਣਾ ਘਰ ਵੀ ਦਫ਼ਤਰ ਹੋ ਗਿਆ ਹੈ।
ਇਸ ਤਮਾਸ਼ੇ ਵਿਚ ਤਮਾਸ਼ਾਗਰ ਤਮਾਸ਼ਾ ਬਣਨਗੇੇ ਹੁਣ,
ਹੁਣ ਤਮਾਸ਼ੇ ਵਿਚ,ਤਮਾਸ਼ਾਈ ਵੀ ਹਾਜ਼ਰ ਹੋ ਗਿਆ ਹੈ।
ਰਾਤ ਦਿਨ ਹੁਣ ਬਿੱਲੀਆਂ ਨੂੰ ਦਾਅਵਤਾਂ ਹੀ ਦਾਅਵਤਾਂ ਨੇ,
ਅਕਲੋਂ-ਸ਼ਕਲੋਂ ਹਰ ਪਰਿੰਦਾ ਹੀ ਕਬੂਤਰ ਹੋ ਗਿਆ ਹੈ।
ਇਹ ਤਾਂ ਮੇਰੀ ਪਿਆਸ ਦੀ ਸ਼ਿੱਦਤ ਦਾ ਹੈ ਸਾਰਾ ਕ੍ਰਿਸ਼ਮਾ,
ਬੂੰਦ ਭਰ ਪਾਣੀ ਤੇਰਾ ਦਰਿਆ ਬਰਾਬਰ ਹੋ ਗਿਆ ਹੈ।
ਸ਼ਹਿਰ ਤੇਰੇ ‘ਚੋਂ ਚਲੇ ਜਾਣਾ ਹੀ ਹੁਣ ਲਗਦਾ ਹੈ ਬਿਹਤਰ,
ਹੋ ਗਈ ਹੁਣ ਹੋਰ ਧਰਤੀ,ਹੋਰ ਅੰਬਰ ਹੋ ਗਿਆ ਹੈ।
ਤੂੰ ਪਹਾੜੀ ਵਿਚ ਉਤਰ ਨਾ ਤਿਸ਼ਨਗੀ ਦਾ ਭਾਰ ਲੈ ਕੇ,
ਰਿਸ਼ਤੇ ਦੀ ਹੁਣ ਉਸ ਨਦੀ ਦਾ ਨੀਵਾਂ ਪੱਧਰ ਹੋ ਗਿਆ ਹੈ।
ਮੈਂ ਹੀ ਅੱਖਾਂ ਬੰਦ ਕਰਕੇ ਤੁਰ ਨਹੀਂ ਸਕਿਆ ਸਫ਼ਰ ‘ਤੇ,
ਪਰ ਇਹ ਰਸਤਾ ਸੋਚਦੈ ਬੁੱਢਾ ਮੁਸਾਫ਼ਿਰ ਹੋ ਗਿਆ ਹੈ।
***
(03)
ਉਹ ਤਨਹਾਈ ਦੇ ਦਰਿਆ ਵਿੱਚ ਨੱਕੋ-ਨੱਕ ਡੁੱਬਾ ਹੈ।
ਜੋ ਰਾਤੀਂ ਸੁਪਨਿਆਂ ਵਿਚ ਬੱਚਿਆਂ ਦੇ
ਮੈਂ ਅਪਣੇ ਆਪ ਨੂੰ ਫਿਰ ਤੋਂ ਨਵੀਂ ਤਰਤੀਬ ਦੇਵਾਂਗਾ,
ਹਟਾ ਦੇਣਾ ਹੈ ਜਿੰਨਾ ਫ਼ਾਲਤੂ ਚੀਜ਼ਾਂ
ਇਦ੍ਹੇ ਵਿੱਚ ਬੂਟੇ ਨਾ ਲਾ ਬੋਹੜ ਦੇ,ਪਿੱਪਲ ਦੇ, ਟਾਹਲੀ ਦੇ,
ਕਿਸੇ ਦਿਨ ਤਿੜਕ ਜਾਵੇਗਾ ਇਹ ਮਿੱਟੀ ਦਾ ਹੀ ਗ਼ਮਲਾ ਹੈ।
ਇਹੀ ਸੁਣ ਕੇ ਜੇ ਮਿਲਦੀ ਹੈ ਖ਼ੁਸ਼ੀ ਤੈਨੂੰ,ਲੈ ਕਹਿ ਦਿੱਤਾ,
ਢਲੇ ਦਿਨ ਨਾਲ਼ ਤੇਰੇ ਸਾਏ ਦਾ ਕੱਦ ਬਹੁਤ ਵੱਡਾ ਹੈ।
ਤੁਸੀਂ ਇਨਸਾਨੀਅਤ ਲੱਭਣ ਤੁਰੇ ਹੋ ਹਾ
ਗੁੰਜਾਇਸ਼ ਹੀ ਨਹੀਂ ਕੋਈ ਕਿ ਹਰ ਇਨਸਾਨ ਮੁਰਦਾ ਹੈ।
ਪਤਾ ਨਈਂ ਉਸ ਨੇ ਆਉਣਾ ਹੈ ਕਦੋਂ ਕਿਸ ਰੇਲਗੱਡੀ ਵਿਚ,
ਸਟੇਸ਼ਨ ਇਸ ਹਯਾਤੀ ਦਾ ਅਖੀਰੀ ਆਉਣ ਵਾਲਾ ਹੈ।
ਕਿਤੇ ਪੁੱਜਾਂਗੇ ਤਾਂ ਫਿਰ ਇਸ ਸਫ਼ਰ ਦਾ ਨਾਂ ਵੀ ਸੋਚਾਂਗੇ,
ਅਜੇ ਤਾਂ ਧਰਤ ਦੇ ਅੰਤਿਮ ਸਿਰੇ ਤੋਂ ਹੋ ਕੇ ਮੁੜਨਾ ਹੈ।
ਕੀ ਹੁਣ ਵੀ ਕੋਈ ਦਿਲ ਜਲ਼ਿਆ ਹੈ ਲੰਘਦਾ ਰਾਤ ਅੱਧੀ ਨੂੰ,
ਤੇਰੀ ਨ੍ਹੇਰੀ ਗਲੀ ਦਾ ਬਲਬ ‘ਉਹ’ ਕੀ ਹੁਣ ਵੀ ਜਗਦਾ ਹੈ?
***
(04)
ਇਹ ਕੌਣ ਹੈ ਜੋ ਮੈਨੂੰ ਸ਼ਬਦਾਂ ‘ਚੋਂ ਟੋਲ੍ਹਦਾ ਹੈ।
ਬੀਤੇ ਦਿਨਾਂ ਦੀ ਮੁੜ-ਮੁੜ ਭੁੱਬਲ ਫਰੋਲਦਾ ਹੈ।
ਪਹਿਲਾਂ ਤਾਂ ਪੱਤਝੜਾਂ ਨੇ ਰੁੱਖਾਂ ‘ਤੋਂ ਝਾੜ ਸੁੱਟੇ,
ਹੁਣ ਇਹ ਹਵਾ ਦਾ ਬੁੱਲਾ ਪੱਤਿਆਂ ਨੂੰ ਰੋਲਦਾ ਹੈ।
ਇਸ ਧਰਤ ਦੀ ਤਬਾਹੀ ਹੋਈ ਨਹੀਂ ਦਿਨਾਂ ਵਿਚ,
ਬੰਦੇ ‘ਚ ਤਾਂ ਯੁਗਾਂ ਤੋਂ ਸ਼ੈਤਾਨ ਬੋਲਦਾ ਹੈ।
ਮਹਿਸੂਸ ਕਰਨ ਵਾਲੇ ਮੌਸਮ ਚਲੇ ਗਏ ਨੇ,
ਹੁਣ ਉਹ ਹਵਾ ‘ਚ ਐਵੇਂ ਇਤਰਾਜ਼ ਘੋਲਦਾ ਹੈ।
ਤੂੰ ਚਿਹਰਿਆਂ ਦੇ ਅੰਦਰ ਝਾਕੇਂ ਤਾਂ ਗੱਲ ਬਣੇਗੀ,
ਭੋਰਾ ਕੁ ਸੱਚ ਤਾਂ ਵਰਨਾ ਸ਼ੀਸ਼ਾ ਵੀ ਬੋਲਦਾ ਹੈ।
ਸ਼ਿਅਰਾਂ ‘ਚ ਢਲ਼ ਕੇ ਵੀ ਨਾ ਜੋ ਅਸਰਦਾਰ ਹੋਇਆ,
ਹੁਣ ਦੱਸ ਇਹ ਦਰਦ ਤੇਰਾ ਕੀ ਮੁੱਲ ਟੋਲ੍ਹਦਾ ਹੈ।
ਜੇ ਤੱਤੀਆਂ ਹਵਾਵਾਂ ਘੱਲਦਾ ਹੈ ਤੇਰੇ ਵੱਲ ‘ਉਹ’,
ਸੂਰਜ ਦੇ ਵੱਲ ਕੋਈ ਪਾਣੀ ਵੀ ਡੋਲ੍ਹਦਾ ਹੈ।
ਸ਼ਾਇਰ ਹੈ,ਸਿਰਫਿਰਾ ਹੈ,ਗ਼ਾਫ਼ਿਲ ਹੈ,ਕੌਣ ਹੈ ਜੋ,
ਹਾਊਮੈ ਤੇਰੇ ਦੇ ਸਿਰ ਨੂੰ ਪੈਰਾਂ ‘ਚ ਰੋਲਦਾ ਹੈ।
***
(05)
ਡਰਦਾ ਮਾਰਾ ਕੰਢੇ ਤੋਂ ਵੀ ਦੂਰ ਖੜ੍ਹ ਕੇ ਸੋਚਦਾ ਹਾਂ।
ਮੈਂ ਹੀ ਸ਼ਾਇਦ ਲਹਿਰਾਂ ਨੂੰ ਬੇਕਾਬੂ ਹੋਣੋ ਰੋ
ਮੈਂ ਵੀ ਕਿੱਦਾਂ ਦਾ ਮਸੀਹਾ ਹਾਂ ਕਿ ਖ਼ੁਦ ਸੂਲੀ ‘ਤੇ ਚੜ੍ਹ ਕੇ,
ਆਪਣੇ ਹੱਥਾਂ ਤੇ ਪੈਰਾਂ ਵਿਚ ਕਿੱਲਾਂ
ਛੇੜੋ ਨਾ ਸਾਜ਼ਾਂ ਦੀਆਂ ਤਾਰਾਂ ਇਹ ਮੇਰੀਆਂ ਆਂਦਰਾਂ ਨੇ,
ਮੈਂ ਕਿਤੇ ਜੰਗਲ ‘ਚ ਜਾ ਕੇ ਘੂਕ ਸੌਣਾ ਲੋਚਦਾ ਹਾਂ।
ਮਿਹਰ ਭਰਿਆਂ ਹੱਥਾਂ ਨੂੰ ਜਿੱਥੇ ਬੜੇ ਸਿਰ ਤਰਸਦੇ ਨੇ,
ਜਾਣ-ਬੁੱਝ ਕੇ ਮੈਂ ਵੀ ਖ਼ੁਦ ਨੂੰ,ਉਸ ਡਗਰ ਤੇ ਤੋਰਦਾ ਹਾਂ।
ਮੈਂ ਤਾਂ ਅਪਣੇ ਬਿਖ਼ਰੇ ਹੋਏ ਨਕਸ਼ ਲੱਗਾ ਹਾਂ
ਠੀਕ ਕਹਿੰਦੇ ਹੋ ਤੁਸੀਂ ਵੀ ਕੀਚਰਾਂ
ਪਹਿਨ ਕੇ ਚਾਂਦੀ ਦੀ ਝਾਂਜਰ ਪਰ ਮੇਰੇ ਪਥਰਾ ਗਏ ਨੇ,
ਪਿੰਜਰੇ ਦਾ ਮੂੰਹ ਤਾਂ ਖੁੱਲ੍ਹਾ ਕਿੰਨੀ ਵਾਰੀ
ਤਪਦੀਆਂ ਰੁੱਤਾਂ ਤਾਂ ਕਿੰਨੀ ਦੇਰ ਤੋਂ ਨੇ ਠਰ ਵੀ ਗਈਆਂ,
ਪਰ ਮੈਂ ਕੱਲ੍ਹ ਵੀ ਮੌਸਮਾਂ ਨੂੰ ਕੋਸਦਾ ਸੀ,ਕੋਸਦਾ ਹਾਂ।
***
(06)
ਮੇਰੀਆਂ ਤੇਹਾਂ ਨੇ ਕਿੰਨੀਆਂ ਡੂੰਘੀਆਂ ਫਿਰ ਜਾਣ ਲੈਂਦਾ।
ਇੱਕ ਵਾਰੀ ਜੇ ਉਹ ਧੁਰ ਤਕ ਰੇਤ ਸਾਰੀ ਛਾਣ ਲੈਂਦਾ।
ਆਪਣੀ ਮਰਜ਼ੀ ਮੁਤਾਬਿਕ ਪਿਘਲਣਾ ਵਰਜਿਤ ਜਦੋਂ ਹੈ,
ਅੱਗ ਦਾ ਅੰਬਰ ਵੀ ਭਾਵੇਂ ਫਿਰ ਮੈਂ ਸਿਰ ‘ਤੇ ਤਾਣ ਲੈਂਦਾ।
ਮੈਂ ਉਦਾਸਾ ਪਰਤਿਆ ਹਾਂ ਮੁਸਕਰਾਉਂਧਦੇ ਸ਼ਹਿਰ ਵਿੱਚੋਂ,
ਪਿੰਡ ਮੇਰਾ ਤੜਫ਼ਦਾ ਸੀ ਕਿੰਝ ਖ਼ੁਸ਼ੀਆਂ ਮਾਣ ਲੈਂਦਾ।
ਸ਼ਰਤ ਸੀ ਹਰ ਹਾਲ ਵਿਚ ਹੀ ਅਪਣਾ ਸੀਨਾ ਵਿੰਨਣਾ ਹੈ,
ਖੁੱਲ੍ਹ ਸੀ ਇਕ ਗੱਲ ਦੀ ਜਿੱਦਾਂ ਦੇ ਮਰਜ਼ੀ ਬਾਣ ਲੈਂਦਾ।
ਮੈਂ ਕਿਨ੍ਹਾਂ ਦੇ ਵਾਸਤੇ ਸਭ ਨਕਸ਼ ਅਪਣੇ ਖੋਰ ਦਿੱਤੇ,
ਅੰਤ ਨੂੰ ਮੁਸ਼ਕਿਲ ਹੀ ਸੀ ਕਿ ਸ਼ੀਸ਼ਾ ਵੀ ਪਹਿਚਾਣ ਲੈਂਦਾ।
***
-ਦਾਦਰ ਪੰਡੋਰਵੀ
0034602153704